29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਗਣਿਤ ਦਿਵਸ ਸਮਾਰੋਹ 'ਤੇ ਕਰਵਾਇਆ ਗਣਿਤ ਸਬੰਧਿਤ ਕੁਇਜ਼ ਮੁਕਾਬਲਾ

Ad Position 21
No active advertisement
ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆ ਪਬਲਿਕ ਸਕੂਲ ਨੇ ਮਹਾਨ ਗਣਿਤ-ਸ਼ਾਸਤਰੀ ਸ੍ਰੀ ਨਿਵਾਸ ਰਾਮਾਨੁਜਨ ਦੀ ਯਾਦ ਵਿਚ ਗਣਿਤ ਦਿਵਸ ਮਨਾਇਆ ਗਿਆ | ਇਹ ਖਾਸ ਦਿਨ ਵਿਦਿਆਰਥੀਆਂ ਨੂੰ ਗਣਿਤ ਵਿਚ ਦਿਲਚਸਪੀ ਵਧਾਉਣ ਲਈ ਪ੍ਰੇਰਿਤ ਕਰਨ ਲਈ ਸਮਰਪਿਤ ਸੀ | ਇਸ ਮੌਕੇ ਸਕੂਲ ਨੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਦਿਲਚਸਪ ਗਣਿਤ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਸਕੂਲ ਦੀਆਂ ਕਈ ਟੀਮਾਂ ਨੇ ਲਿਆ | ਸਾਰੀਆਂ ਟੀਮਾਂ ਨੇ ਕੁਇਜ਼ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਸਾਰੇ ਭਾਗੀਦਾਰਾਂ ਨੇ ਸਵਾਲਾਂ ਦੇ ਜਵਾਬ ਬੜੇ ਵਧੀਆ ਢੰਗ ਨਾਲ ਦਿੱਤੇ | ਮੁਕਾਬਲੇ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਵੇਦ ਪ੍ਰਕਾਸ਼ ਨੇ ਨਤੀਜਿਆਂ ਦਾ ਐਲਾਨ ਕੀਤਾ ਅਤੇ ਜੇਤੂ ਟੀਮ ਨੂੰ ਪ੍ਰਸ਼ੰਸਾ ਚਿੰਨ੍ਹ ਅਤੇ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ | ਪ੍ਰੇਰਨਾ ਦਾਇਕ ਭਾਸ਼ਣ ਵਿਚ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਣਿਤ ਨੂੰ ਔਖਾ ਨਹੀਂ ਸਮਝਣਾ ਚਾਹੀਦਾ ਸਗੋਂ ਜ਼ਿੰਦਗੀ ਵਿਚ ਇਸ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ | ਇਸ ਨੂੰ ਦਿਲਚਸਪ ਬਣਾਉਣ ਅਤੇ ਅੰਕਾਂ ਨਾਲ ਖੇਡ ਕੇ ਸਾਨੂੰ ਇਸ ਨੂੰ ਸਿੱਖਣ ਦਾ ਅਨੰਦ ਲੈਣਾ ਚਾਹੀਦਾ ਹੈ | ਉਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਬੱਚਿਆਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਗਣਿਤ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਿਹਨਤ ਅਤੇ ਜਜ਼ਬੇ ਕਾਰਨ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਬਰਾੜ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਰੇਕ ਭਾਗੀਦਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮੁਕਾਬਲਾ ਸਿੱਖਣ, ਉਤਸੁਕਤਾ ਅਤੇ ਗਣਿਤ ਪ੍ਰਤੀ ਪਿਆਰ ਦੀ ਭਾਵਨਾ ਨੂੰ ਦਰਸਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਜਪਾ ਦਫ਼ਤਰ ਤੋਂ ਮਿਲੇਗਾ ਉੱਜਵਲਾ ਯੋਜਨਾ ਦਾ ਲਾਭ-ਡਾ. ਹਰਜੋਤ ਕਮਲ ਅਗਲੀ ਖ਼ਬਰ ਮਾਤਾ ਕਲਾਸ਼ਵਤੀ ਗੋਇਲ ਨਿਹਾਲ ਸਿੰਘ ਵਾਲਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24