ਮੋਗਾ, 24 ਦਸੰਬਰ (ਅਸ਼ੋਕ ਬਾਂਸਲ)-ਐਸ. ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੌਮ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਧਰਮ ਤੇ ਸੱਚ ਦੀ ਰੱਖਿਆ ਲਈ ਨਿਛਾਵਰ ਕਰ ਦਿੱਤਾ | ਕੀਰਤਨ ਸਮਾਗਮ ਦੀ ਸ਼ੁਰੂਆਤ ''ਦੇਹਿ ਸ਼ਿਵਾ ਵਰ ਮੋਹੇ ਇਹੈ'' ਸ਼ਬਦ ਨਾਲ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ | ਉਪਰੰਤ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਾਵਪੂਰਨ ਕਵਿਤਾ ਪੇਸ਼ ਕੀਤੀ ਗਈ | ਇਸ ਮੌਕੇ ਮੈਨੇਜਰ ਵਿਜੈ ਸਿੰਗਲਾ, ਐਡਮਨਿਸਟਰੇਟਰ ਆਰ. ਕੇ. ਸਹਿਗਲ ਤੇ ਸੈਕਟਰੀ ਮਨੋਜ ਬਾਂਸਲ ਨੇ ਵੀ ਕੀਰਤਨ ਸਰਵਣ ਕੀਤਾ | ਸ਼੍ਰੀਮਤੀ ਚਾਹਤ ਬਾਂਸਲ ਵਲੋਂ ਸਟੇਜ ਦਾ ਸੰਚਾਲਨ ਬਖ਼ੂਬੀ ਕੀਤਾ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਿੰਮੀ ਤੇ ਰਮਤਾ ਵਲੋਂ ''ਅਰਦਾਸ ਕਰਾਂ'' ਕੋਰੀਓਗ੍ਰਾਫ਼ੀ ਪੇਸ਼ ਕਰਕੇ ਸਭ ਨੂੰ ਨਸ਼ਾ-ਮੁਕਤ ਜੀਵਨ ਜਿਉਣ ਦਾ ਪ੍ਰੇਰਣਾਦਾਇਕ ਸੁਨੇਹਾ ਦਿੱਤਾ | ਇਸ ਮੌਕੇ ਮੈਨੇਜਰ ਵਿਜੈ ਸਿੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਅਸਹਿਣਸ਼ੀਲ ਦੁੱਖਾਂ ਨੂੰ ਧੀਰਜ ਨਾਲ ਸਹਾਰਿਆ | ਐਡਮਨਿਸਟਰੇਟਰ ਆਰ. ਕੇ. ਸਹਿਗਲ ਅਤੇ ਐਕਟਿੰਗ ਪਿ੍ੰਸੀਪਲ ਸ਼੍ਰੀਮਤੀ ਅਦਿਤੀ ਨਰਾਂਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਪ੍ਰਾਇਮਰੀ ਇੰਚਾਰਜ ਸ਼੍ਰੀਮਤੀ ਸੁਨੀਤਾ ਬਾਂਸਲ, ਛਿੰਦਰਪਾਲ ਕੌਰ, ਨੇਹਾ ਦੀਪਿਕਾ, ਸਾਕਸ਼ੀ, ਨੀਰਜ ਕੁਮਾਰ, ਅਤੁਲ ਵਾਜਪੇਈ, ਹਰਪ੍ਰੀਤ ਸਿੰਘ, ਸ਼੍ਰੀਮਤੀ ਧੀਰਜ ਬਾਂਸਲ ਅਤੇ ਪਰਮਜੀਤ ਕੌਰ ਹਾਜ਼ਰ ਸਨ | ਇਹ ਸਮੂਹ ਸਮਾਗਮ ਵੈਰਾਗਮਈ ਕੀਰਤਨ ਰਾਹੀਂ ਸ਼੍ਰੀਮਤੀ ਧੀਰਜ ਬਾਂਸਲ, ਸ਼੍ਰੀਮਤੀ ਦੀਪਿਕਾ ਸ਼ਰਮਾ ਤੇ ਸ਼੍ਰੀਮਤੀ ਪ੍ਰਭਜੋਤ ਕੌਰ ਦੀ ਦੇਖ-ਰੇਖ ਹੇਠ ਸ਼ਾਂਤੀ ਪੂਰਵਕ ਸਮਾਪਤ ਹੋਇਆ |