ਮੋਗਾ, 24 ਦਸੰਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਜੋ ਕਿ ਕਈ ਸਾਲਾਂ ਤੋਂ ਪੜ੍ਹਾਈ ਸਬੰਧੀ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਕੇ ਆਈਲਟਸ ਤੇ ਪੀ.ਟੀ.ਈ. ਦੇ ਬਿਹਤਰੀਨ ਨਤੀਜੇ ਦੇ ਰਹੀ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਪੂਰੇ ਭਾਰਤ 'ਚੋਂ ਇਸ ਸੰਸਥਾ ਦੀ ਮਦਦ ਨਾਲ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ | ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ | ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ 'ਚ ਆਈਲਟਸ ਕਰਕੇ ਵਧੀਆ ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਬੜੇ ਜ਼ੋਰਾਂ-ਸ਼ੋਰਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ | ਸੰਸਥਾ ਵਿਦਿਆਰਥੀਆਂ ਨੂੰ ਆਫ਼ਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਿਹਾ ਹੈ | ਸੰਸਥਾ ਦੀ ਆਫ਼ਲਾਈਨ ਪੀ.ਟੀ.ਈ. ਕਲਾਸ ਦੀ ਵਿਦਿਆਰਥਣ ਆਕਾਸ਼ਦੀਪ ਕੌਰ ਨੇ ਟਰੇਨਰਾਂ ਦੀ ਮਿਹਨਤ ਨਾਲ ਰੀਡਿੰਗ ਵਿਚੋਂ 58, ਲਿਸਨਿੰਗ ਵਿਚੋਂ 58, ਸਪੀਕਿੰਗ ਵਿਚੋਂ 79, ਰਾਈਟਿੰਗ ਵਿਚੋਂ 54 ਅਤੇ ਓਵਰਆਲ 64 ਸਕੋਰ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਦੀ ਇਸ ਸਫ਼ਲਤਾ 'ਤੇ ਸੰਸਥਾ ਦੇ ਐਮ.ਡੀ. ਅਤੇ ਸੰਸਥਾ ਦੇ ਟਰੇਨਰਾਂ ਨੇ ਵਿਦਿਆਰਥਣ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |