25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਮੋਗਾ ਦੀ ਇਕੱਤਰਤਾ ਨੇਚਰ ਪਾਰਕ ਮੋਗਾ ਵਿਖੇ ਹੋਈ ਜਿਸ 'ਚ ਐਸੋਸੀਏਸ਼ਨ ਮੈਂਬਰ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਕੇਵਲ ਸਿੰਘ, ਰਵੀ ਕੁਮਾਰ, ਚੰਦ ਸਿੰਘ, ਗੁਰਮੀਤ ਸਿੰਘ ਸੰਘਾ, ਬਲਜੀਤ ਸਿੰਘ, ਜਗਰਾਜ ਸਿੰਘ, ਮੱਖਣਜੀਤ, ਚਮਕੌਰ ਸਿੰਘ, ਜਰਨੈਲ ਸਿੰਘ ਖੋਸਾ, ਮੇਹਰ ਸਿੰਘ, ਗੁਰਚਰਨ ਸਿੰਘ, ਗੁਰਤੇਜ ਸਿੰਘ ਗਿੱਲ, ਮੰਗਲ ਮੀਤ, ਕਮਲੇਸ਼ ਕੁਮਾਰ, ਸੰਤੋਖ ਸਿੰਘ, ਮੁਲਖਰਾਜ, ਪਦਾਰਥ ਸਿੰਘ, ਗੁਰਮੇਲ ਸਿੰਘ, ਬਲਵੰਤ ਸਿੰਘ, ਗੁਰਮੇਲ ਸਿੰਘ ਗੋਂਦਾਰਾ ਅਤੇ ਸੁਰਜੀਤ ਸਿੰਘ ਸ਼ਾਮਲ ਹੋਏ | ਇਕੱਤਰਤਾ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀ ਹੈ | ਹੋਰ ਤਾਂ ਹੋਰ ਕਚਹਿਰੀਆਂ 'ਚ ਤੁਹਾਡੇ ਸਕੂਟਰ, ਮੋਟਰਸਾਈਕਲ, ਕਾਰ ਦੀ ਪਾਰਕਿੰਗ ਦੀ ਵੀ ਆਮ ਪਬਲਿਕ ਨੂੰ ਦਸ, ਵੀਹ ਤੇ ਪੰਜਾਹ ਰੁਪਏ ਦੀ ਪਾਰਕਿੰਗ ਫ਼ੀਸ ਦੀ ਪਰਚੀ ਕੱਟੀ ਜਾਂਦੀ ਹੈ | ਕਈਆਂ ਨੇ ਆਪਣੇ ਰਿਸ਼ਤੇਦਾਰ ਕਮਾਈ ਵਾਲੀਆ ਸੀਟਾਂ 'ਤੇ ਤਾਇਨਾਤ ਕਰਮਚਾਰੀਆਂ ਨਾਲ ਸਿਫ਼ਾਰਸ਼ਾਂ ਕਰਵਾ ਕੇ ਬਤੌਰ ਕਰਿੰਦੇ ਫਿੱਟ ਕਰਵਾਏ ਹੋਏ ਹਨ | ਕਰਿੰਦੇ ਉੱਚ ਅਧਿਕਾਰੀਆਂ ਤੇ ਹਲਕੇ ਦੇ ਐਮ.ਐਲ.ਏ. ਤੱਕ ਪਹੁੰਚ ਬਣਾ ਕੇ ਰੱਖਦੇ ਹਨ | ਇਹ ਉਨ੍ਹਾਂ ਦੇ ਜਾਇਜ਼ ਨਾਜਾਇਜ਼ ਕੰਮ, ਝਗੜੇ ਤੇ ਲਾਵਾਰਸ ਪ੍ਰਾਪਰਟੀਆਂ ਦੀ ਜਾਣਕਾਰੀ ਉਨ੍ਹਾਂ ਨਾਲ ਸਬੰਧਿਤ ਲੈਂਡ ਮਾਫ਼ੀਆ ਗੈਂਗਾਂ ਨਾਲ ਸਾਂਝੀ ਕਰਦੇ ਹਨ, ਤੇ ਨਜਾਇਜ਼ ਕਬਜ਼ੇ ਕਰਨ ਕਰਵਾਉਣ ਵਿਚ ਹਰ ਪੱਖੋਂ ਮਦਦ ਕਰਦੇ ਹਨ | ਇਹ ਜਾਣਕਾਰੀ ਗੁਰਮੇਲ ਸਿੰਘ ਜਨਰਲ ਸਕੱਤਰ ਤੇ ਕੇਵਲ ਸਿੰਘ ਪੈੱ੍ਰਸ ਸਕੱਤਰ ਨੇ ਸਾਂਝੇ ਤੌਰ 'ਤੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਲੀਵਰ ਫੰਕਸ਼ਨ ਟੈਸਟ ਕੈਂਪ ਲਗਾਇਆ ਅਗਲੀ ਖ਼ਬਰ ਵਿਦਿਆਰਥਣ ਅਰਸ਼ਦੀਪ ਕੌਰ ਦਾ ਅਸ਼ੋਕ ਸਮਾਰਕ ਨਾਲ ਸਨਮਾਨ
Ad Position 24