25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੁਫ਼ਤ ਲੀਵਰ ਫੰਕਸ਼ਨ ਟੈਸਟ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਅਸ਼ੋਕ ਬਾਂਸਲ)-ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਤੇ ਲੀਵਰ ਨਾਲ ਸਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਹਿਚਾਣ ਕਰਨ ਤੇ ਨਿਗਰਾਨੀ ਕਰਨ ਲਈ ਡੀ.ਐਮ. ਕਾਲਜ ਰੋਡ 'ਤੇ ਡਾ. ਨਵੀਨ ਸੂਦ ਕਲੀਨਿਕ ਵਿਖੇ ਮੁਫ਼ਤ ਲੀਵਰ ਫੰਕਸ਼ਨ ਟੈਸਟ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਲੀਵਰ ਦੀਆਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਕਰਨਾ ਹੈ | ਸਿਹਤ ਜਾਂਚ ਕੈਂਪ 'ਚ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਲੀਵਰ ਸਿਹਤ ਦੀ ਜਾਂਚ ਕੀਤੀ | ਡਾ. ਨਵੀਨ ਸੂਦ ਨੇ ਦੱਸਿਆ ਕਿ ਬਦਲਦੀ ਜੀਵਨ ਸ਼ੈਲੀ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਅਤੇ ਬਹੁਤ ਜ਼ਿਆਦਾ ਦਵਾਈਆਂ ਦੀ ਵਰਤੋਂ ਕਾਰਨ ਲੀਵਰ ਦੀਆਂ ਬਿਮਾਰੀਆਂ ਵਧ ਰਹੀਆਂ ਹਨ ਜਿਸ ਕਾਰਨ ਨਿਯਮਤ ਲੀਵਰ ਫੰਕਸ਼ਨ ਟੈਸਟ ਬਹੁਤ ਮਹੱਤਵਪੂਰਨ ਹਨ | ਕੈਂਪ 'ਚ ਲੈਬ ਸੇਵਾਵਾਂ ਰੈੱਡਕਲਿਫ ਲੈਬਜ਼ ਵਲੋਂ ਦਿੱਤੀਆਂ ਗਈਆਂ ਸਨ | ਅਰਿਸਟੋਫੈਟ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ 'ਚ ਵਿਸ਼ੇਸ਼ ਸਹਾਇਤਾ ਕੀਤੀ | ਏਰੀਆ ਮੈਨੇਜਰ ਸੰਦੀਪ ਜਰਿਆਲ, ਖੇਤਰੀ ਮੈਨੇਜਰ ਦੀਪਕ ਬਾਂਸਲ ਅਤੇ ਮੈਡੀਕਲ ਪ੍ਰਤੀਨਿਧ ਅਮਿੱਤ ਕੁਮਾਰ ਨੇ ਸਮਾਗਮ ਦੌਰਾਨ ਸਰਗਰਮ ਭੂਮਿਕਾ ਨਿਭਾਈ | ਕੈਂਪ ਦੌਰਾਨ ਹਰਪ੍ਰੀਤ ਸਿੰਘ ਨੇ ਸਾਰੇ ਨਮੂਨੇ ਇਕੱਠੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲੜੇ ਜਸਵੰਤ ਸਿੰਘ ਨੇ ਵੋਟਰਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ
Ad Position 24