ਕੋਟ ਈਸੇ ਖਾਂ, 25 ਦਸੰਬਰ (ਗੁਰਮੀਤ ਸਿੰਘ ਖਾਲਸਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਘਲੋਟੀ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜੇ ਆਗੂ ਜਸਵੰਤ ਸਿੰਘ ਘਲੋਟੀ ਨੇ ਚੋਣਾਂ ਵਿਚ ਸਮਰਥਨ ਦੇਣ 'ਤੇ ਆਪਣੇ ਸਾਥੀਆਂ ਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਅਕਾਲੀ ਆਗੂ ਜਸਵੰਤ ਸਿੰਘ ਜੱਸਾ ਨੇ ਕਿਹਾ ਕਿ ਰਜਿੰਦਰ ਸਿੰਘ ਡੱਲਾ ਸੀਨੀ: ਅਕਾਲੀ ਆਗੂ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ, ਗੁਰਮੀਤ ਸਿੰਘ ਗਗੜਾ ਸਰਕਲ ਪ੍ਰਧਾਨ, ਜਸਵੀਰ ਸਿੰਘ ਸੀਰਾ ਖੋਸਾ ਸਰਕਲ ਪ੍ਰਧਾਨ ਤੇ ਹੋਰਨਾਂ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਉਨ੍ਹਾਂ ਦੀ ਚੋਣ ਮੁਹਿੰਮ ਬਹੁਤ ਸੁਚੱਜੇ ਢੰਗ ਨਾਲ ਚਲਾਈ ਗਈ ਤੇ ਪਿੰਡਾਂ ਵਿਚ ਵਧੀਆ ਹੁੰਗਾਰਾ ਮਿਲਿਆ |