25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਚ ਐਨ.ਐਸ.ਐਸ. ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 26-12-2025
ਸਮਾਲਸਰ, 25 ਦਸੰਬਰ (ਗੁਰਜੰਟ ਕਲਸੀ ਲੰਡੇ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣ ਵਾਲਾ 'ਚ ਭਾਈ ਘਨੱਈਆ ਜੀ ਐਨ.ਐਸ.ਐਸ. ਯੂਨਿਟ ਦੇ ਕੈਂਪ ਦਾ ਪਹਿਲਾ ਦਿਨ ਉਤਸ਼ਾਹ, ਅਨੁਸ਼ਾਸਨ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਸ਼ੁਰੂ ਹੋਇਆ | ਕੈਂਪ ਦੀ ਸ਼ੁਰੂਆਤ ਉਦਘਾਟਨੀ ਸਮਾਗਮ ਨਾਲ ਕੀਤੀ ਗਈ | ਜਿਸ ਵਿਚ ਐਨ.ਐਸ.ਐਸ. ਵਲੰਟੀਅਰਾਂ ਨੇ ਅਨੁਸ਼ਾਸਿਤ ਤੇ ਉਤਸ਼ਾਹਪੂਰਨ ਭਾਗੀਦਾਰੀ ਨਿਭਾਈ | ਇਸ ਮੌਕੇ ਸਹਾਇਕ ਕੋਆਰਡੀਨੇਟਰ ਰਾਜਦੀਪ ਕੌਰ ਵਲੋਂ ਐਨ.ਐਸ.ਐਸ. ਦੇ ਇਤਿਹਾਸ, ਇਸ ਦੇ ਮੂਲ ਉਦੇਸ਼, ਬੈਜ ਦੀ ਮਹੱਤਤਾ, ਸਮਾਜ ਸੇਵਾ ਦੀ ਅਹਿਮੀਅਤ ਤੇ ਐਨ.ਐਸ.ਐਸ. ਵਲੰਟੀਅਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰਤ, ਜਾਣਕਾਰੀਪੂਰਨ ਤੇ ਪ੍ਰੇਰਣਾਦਾਇਕ ਲੈਕਚਰ ਦਿੱਤਾ ਗਿਆ | ਉਨ੍ਹਾਂ ਨੇ ਵਲੰਟੀਅਰਾਂ ਨੂੰ Tਮੈਂ ਨਹੀਂ ਪਰ ਤੁਸੀਂU ਦੇ ਮੰਤਰ ਅਨੁਸਾਰ ਨਿਸ਼ਕਾਮ ਸੇਵਾ ਰਾਹੀਂ ਸਮਾਜਿਕ ਬਦਲਾਅ ਦਾ ਸਾਧਨ ਬਣਨ ਲਈ ਪ੍ਰੇਰਿਤ ਕੀਤਾ | ਕੈਂਪ ਦੀ ਯੋਜਨਾ ਤੇ ਸੁਚਾਰੂ ਸੰਚਾਲਨ 'ਚ ਪ੍ਰੋਗਰਾਮ ਅਫ਼ਸਰ ਵੀਰਪਾਲ ਕੌਰ, ਸਹਾਇਕ ਪ੍ਰੋਗਰਾਮ ਅਫਸਰ ਮਨਪ੍ਰੀਤ ਕੌਰ ਤੇ ਅਧਿਆਪਕਾਵਾਂ ਨਵਜੋਤ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ ਤੇ ਬੀ.ਐਡ. ਇੰਟਰਨ ਸੁਖਪ੍ਰੀਤ ਕੌਰ ਦੀ ਸਰਗਰਮ ਭਾਗੀਦਾਰੀ ਨੇ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਨੂੰ ਯਕੀਨੀ ਬਣਾਇਆ | ਪਿ੍ੰਸੀਪਲ ਡਾ. ਐਸ.ਐਸ. ਬਰਾੜ ਨੇ ਪ੍ਰੇਰਨਾਦਾਇਕ ਸੰਦੇਸ਼ ਦਿੰਦਿਆਂ ਵਲੰਟੀਅਰਾਂ ਨੂੰ ਕਿਹਾ ਕਿ ਐਨ.ਐਸ.ਐਸ. ਵਲੰਟੀਅਰ ਹੋਣਾ ਕੇਵਲ ਇਕ ਗਤੀਵਿਧੀ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਦੀ ਸੂਝ, ਵਿਕਾਸ ਤੇ ਚਰਿੱਤਰ ਨਿਰਮਾਣ ਦਾ ਮਜ਼ਬੂਤ ਮਾਧਿਅਮ ਹੈ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਹਰਭਜਨ ਸਿੰਘ 9 ਪਿੰਡਾਂ ਦੇ ਜ਼ੋਨ ਇੰਚਾਰਜ ਨਿਯੁਕਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲੜੇ ਜਸਵੰਤ ਸਿੰਘ ਨੇ ਵੋਟਰਾਂ ਦਾ ਕੀਤਾ ਧੰਨਵਾਦ
Ad Position 24