09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਡਰੋਲੀ ਭਾਈ ਸਕੂਲ ਦੇ ਸਾਇੰਸ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮੋਗਾ, 28 ਦਸੰਬਰ (ਜਸਪਾਲ ਸਿੰਘ ਬੱਬੀ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਅਧੀਨ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਸਾਇੰਸ ਸਟਰੀਮ ਦੇ ਵਿਦਿਆਰਥੀ ਦੇ ਲਈ ਪੰਜਾਬ ਅੰਦਰਲੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੀ ਵਿੱਦਿਅਕ ਯਾਤਰਾਵਾਂ ਲਈ ਸਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਡਰੋਲੀ ਭਾਈ ਲੜਕੇ ਦੇ ਸਕੂਲ ਮੁਖੀ ਦੀਪਕ ਮਿੱਤਲ ਤੇ ਸਟੇਟ ਐਵਾਰਡੀ ਡਾ ਦੀਪਕ ਸ਼ਰਮਾ ਦੀ ਅਗਵਾਈ ਹੇਠ ਸਾਇੰਸ ਸਟਰੀਮ ਦੇ 55 ਵਿਦਿਆਰਥੀਆਂ ਵਲੋਂ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਦਾ ਟੂਰ ਲਗਾਇਆ ਗਿਆ | ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਇਨਾ ਵਿੱਦਿਅਕ ਦੌਰੇ ਦਾ ਮਕਸਦ ਵਿਦਿਆਰਥੀਆਂ ਨੂੰ 11ਵੀਂ ਤੇ 12ਵੀਂ ਤੋਂ ਬਾਅਦ ਆਪਣੇ ਕੈਰੀਅਰ ਦੀ ਚੋਣ ਕਰਨ ਲਈ ਗਾਈਡੈਂਸ ਦੇਣਾ ਹੁੰਦਾ ਹੈ | ਐਨੀਮਲਸ ਦੇ ਸਰਜਨ ਡਾ ਹਰਮਨ ਸਿੰਘ ਨੇ ਦੱਸਿਆ ਕਿ ਉੱਤਰ ਭਾਰਤ ਦੀ ਐਨੀਮਲ ਸਾਇੰਸਜ 'ਚ ਆਪਣੀ ਵੱਖਰੀ ਪਹਿਚਾਣ ਨਾਲ ਜਾਣੀ ਜਾਂਦੀ ਗੜਵਾਸੂ ਵਿਚ ਹਿਊਮਨ ਦੀ ਤਰ੍ਹਾਂ ਐਨੀਮਲਸ ਲਈ ਵੀ ਸਪੈਸ਼ਲਿਸਟ ਅਲਟਰਾਸਾਊਾਡ, ਐਕਸਰੇਜ, ਓਪੀਡੀਜ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ | ਯੂਨੀਵਰਸਿਟੀ ਦੇ ਰੀਸਰਚ ਸਕਾਲਰਜ ਵਲੋਂ ਵਿਦਿਆਰਥੀਆ ਨੂੰ ਗਾਵਾਂ, ਮੱਝਾਂ, ਮੁਰਗ਼ੀਆਂ ਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਰੋਚਕ ਜਾਣਕਾਰੀ ਦਿੱਤੀ ਗਈ | ਇਸ ਸਮੇਂ ਡਾ. ਜਸਵਿੰਦਰ ਸਿੰਘ, ਡਾ. ਹਰਮਨ ਸਿੰਘ, ਡਾ. ਦੀਪਕ ਸ਼ਰਮਾ, ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਚਮਕੌਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ <br/> ਅਗਲੀ ਖ਼ਬਰ ਧਾਰਮਿਕ ਸਮਾਗਮ 31 ਨੂੰ <br/>
Ad Position 24