27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜ਼ਿਲ੍ਹਾ ਯੂਥ ਕਾਂਗਰਸ ਨੇ ਕਾਨੂੰਨ ਵਿਵਸਥਾ ਦੇ ਵਿਰੋਧ 'ਚ ਐਸ.ਐਸ.ਪੀ. ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 30-12-2025
ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਕਾਨੂੰਨ ਵਿਵਸਥਾ ਦੇ ਵਿਰੋਧ 'ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਸਮਰੁਤੀ ਰੰਜਨ ਲੈਂਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਮੋਗਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੋਹਣਾ ਖੇਲਾ ਜਲਾਲਾਬਾਦ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਐਸ.ਐਸ.ਪੀ. ਦਫ਼ਤਰ ਅੱਗੇ ਆਪ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੈਮੋਰੰਡਮ ਸੌਂਪਿਆ ਗਿਆ | ਇਸ ਦੌਰਾਨ ਸੂਬੇ ਵਿਚ ਵੱਧ ਰਹੇ ਅਪਰਾਧ ਅਤੇ ਗੈਂਗਸਟਰਵਾਦ 'ਤੇ ਗੰਭੀਰ ਚਿੰਤਾ ਜਤਾਈ ਗਈ | ਇਸ ਮੌਕੇ ਗੁਰਿੰਦਰ ਸਿੰਘ ਗਗਨ ਬਾਘਾ ਪੁਰਾਣਾ, ਨਰਿੰਦਰ ਸਿੰਘ ਜਾਫ਼ਰਵਾਲਾ, ਈਸ਼ਵਰ ਸਿੰਘ ਢਿੱਲੋਂ ਮਹਿਰੋਂ ਬਲਾਕ ਸੰਮਤੀ ਮੈਂਬਰ, ਬਲਰਾਜ ਖ਼ਾਨ ਰਾਮਾ, ਗੁਰਵਿੰਦਰ ਸਿੰਘ ਜਵੰਦਾ, ਅਰਸ਼ਜੋਤ ਗਗੜਾ, ਭਿੰਦਾ ਖੋਸਾ, ਜਸਵੀਰ ਲਾਲੂ ਖੋਸਾ, ਤਰਸੇਮ ਸਰਾਂ, ਜੱਗਾ ਬੰਦੇਸਾ, ਗੁਰਵਿੰਦਰ ਢੀਂਡਸਾ, ਰੋਹਨ ਵਰਮਾ, ਰਵਿੰਦਰ ਸਿੰਘ ਝੰਡੇਆਣਾ, ਟੋਨਾ ਲੌਂਗੀਵਿੰਡ, ਨਵਜੋਤ ਚੰਦ ਨਵਾਂ, ਰੁਪਿੰਦਰ ਜਵੰਦਾ, ਹਰਦੀਪ ਰਾਮਾ, ਜੋਬਨ ਖੇਲਾ, ਪੰਮਾ ਖੋਸਾ, ਲਵ ਸੈਦੇਸਾਹ, ਗੋਪਾਲ ਕੋਟ ਈਸੇ ਖਾਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਥਕ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਨਗਰ ਕੀਰਤਨ 2 ਨੂੰ <br/>
Ad Position 24