ਚੀਮਾ ਮੰਡੀ, 31 ਮਈ (ਦਲਜੀਤ ਸਿੰਘ ਮੱਕੜ)-ਇਲਾਕੇ ਦੀ ਨਾਮਵਰ ਸੰਸਥਾ ਆਕਸਫੋਰਡ ਪਬਲਿਕ ਸਕੂਲ' ਦੇ ਵਿਦਿਆਰਥੀਆਂ ਨੇ ਸਬ-ਜੂਨੀਅਰ ਅਤੇ ਜੂਨੀਅਰ ਕੈਟਾਗਰੀ ਅਧੀਨ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ 2025 (ਵਰਲਡ ਕਰਾਟੇ ਫੈਡਰੇਸ਼ਨ, ਏ.ਕੇ.ਐੱਫ ਤੋਂ ਮਾਨਤਾ ਪ੍ਰਾਪਤ) ਜੋ ਕਿ ਲੁਧਿਆਣਾ ਵਿਖੇ ਹੋਈ, ਵਿਚ ਭਾਗ ਲੈ ਕੇ ਸ਼ਾਨਦਾਰ ਜਿੱਤ ਦਾ ਪ੍ਰਦਰਸ਼ਨ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਪੰਜ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚੋਂ ਤਿੰਨ ਵਿਦਿਆਰਥੀਆਂ ਨੇ ਤਗਮੇ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ | ਗੁਰਸ਼ਾਨ ਸਿੰਘ ਨੇ ਸੋਨਾ ਤਗਮਾ, ਪਿਯੂਸ਼ ਗਰਗ ਅਤੇ ਅਭੀਨੂਰ ਕੌਰ ਨੇ ਕਾਂਸੀ ਤਗਮਾ ਜਿੱਤ ਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਸਾਡੀ ਸੰਸਥਾ ਦੇ ਵਿਦਿਆਰਥੀ ਲਗਾਤਾਰ ਸਖ਼ਤ ਮਿਹਨਤ ਨਾਲ ਪੜ੍ਹਾਈ ਦੇ ਖੇਡਣ ਵਿਚ ਵੀ ਚੰਗਾ ਮੁਕਾਮ ਹਾਸਲ ਕਰ ਰਹੇ ਹਨ | ਉਨ੍ਹਾਂ ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਤੇ ਸਨਮਾਨਿਤ ਕਰਦਿਆਂ ਕਿਹਾ, ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਖੇਡਾਂ ਵਿਚ ਲਗਾਤਾਰ ਜਿੱਤ ਦੇ ਝੰਡੇ ਗੱਡ ਰਹੇ ਹਨ | ਇਸ ਮੌਕੇ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ, ਵਾਈਸ ਚੇਅਰਮੈਨ ਗਗਨ ਗੋਇਲ ਅਤੇ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਵਲੋਂ ਵਿਦਿਆਰਥੀ ਅਤੇ ਮਾਪਿਆਂ, ਸਟਾਫ਼ ਤੇ ਕੋਚ ਸਹਿਬਾਨਾਂ ਨੂੰ ਵਧਾਈ ਦਿੱਤੀ |