ਸੁਨਾਮ ਊਧਮ ਸਿੰਘ ਵਾਲਾ, 31 ਮਈ (ਸਰਬਜੀਤ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਿਗੜਵਾਲ ਵਿਖੇ ਸਕੂਲ ਮੁਖੀ ਰੇਣੂ ਬਾਲਾ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਦੀ ਅਗਵਾਈ ਵਿਚ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਰੇਣੂ ਬਾਲਾ ਨੇ ਕਲੱਬ ਅਹੁਦੇਦਾਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਬੱਚਿਆਂ ਦੀ ਹੌਸਲਾ ਅਫਜਾਈ ਹੁੰਦੀ ਹੈ ਅਤੇ ਪੜ੍ਹਾਈ ਵਿਚ ਹੋਰ ਵੀ ਜ਼ਿਆਦਾ ਰੁਚੀ ਪੈਦਾ ਹੁੰਦੀ ਹੈ | ਇਸ ਮੌਕੇ ਅਧਿਆਪਕ ਰੁਪਿੰਦਰਜੀਤ ਸਿੰਘ, ਗੁਰਮੀਤ ਸਿੰਘ ਸਾਬਕਾ ਪੰਚ, ਡਾ. ਅਮਰੀਕ ਸਿੰਘ, ਦਰਸ਼ਨ ਸਿੰਘ, ਡਾ. ਗੁਰਪ੍ਰੀਤ ਸਿੰਘ, ਨਿਰਭੈ ਸਿੰਘ, ਰਵਿੰਦਰ ਕੌਰ, ਸੁਨੈਨਾ ਗੋਇਲ, ਕੁਮਾਰੀ ਸੁਮਨ ਰਾਣੀ, ਮਨਜੀਤ ਕੌਰ, ਸੋਨੀਆ ਕੌਰ ਅਤੇ ਗੁਰਧਿਆਨ ਸਿੰਘ ਆਦਿ ਮੌਜੂਦ ਸਨ |