22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਸ਼ਾ ਰੋਕੂ ਕਮੇਟੀ ਨੇ ਬਦਾਮ ਚੋਰ ਨੂੰ ਦਬੋਚਿਆ, ਹਰੇਕ ਸ਼ਹਿਰੀ ਵਲੋਂ ਨਸ਼ਾ ਰੋਕੂ ਕਮੇਟੀ ਦੀ ਪ੍ਰਸੰਸਾ <br/>

Ad Position 21
No active advertisement
ਅਜੀਤ ਡੈਸਕ 01-06-2025
ਸ਼ੇਰਪੁਰ, 31 ਮਈ (ਦਰਸ਼ਨ ਸਿੰਘ ਖੇੜੀ)-ਨਸ਼ਾ ਰੋਕੂ ਕਮੇਟੀ ਦੇ ਆਗੂਆਂ ਬਲਵਿੰਦਰ ਸਿੰਘ ਬਿੰਦਾ ਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਦੀ ਅਗਵਾਈ ਹੇਠ ਉਹ ਕੰਮ ਕਰ ਦਿਖਾਏ ਜੋ ਪੁਲਿਸ ਦੇ ਅਧਿਕਾਰ ਖੇਤਰ ਦੇ ਹਨ | ਕੁਝ ਦਿਨ ਪਹਿਲਾਂ ਸ਼ੇਰਪੁਰ ਦੇ ਇਕ ਦੁਕਾਨਦਾਰ ਤੋਂ 5 ਕਿੱਲੋ ਬਦਾਮ ਲੈ ਕੇ ਗੂਗਲ ਪੇਅ ਰਾਹੀਂ ਪੈਸੇ ਦੀ ਅਦਾਇਗੀ ਕਰਨ ਦੀ ਹੁਸ਼ਿਆਰੀ ਨਾਲ ਮਾਰੀ ਗਈ ਠੱਗੀ ਮਾਰਨ ਵਾਲੇ ਨੂੰ ਪੂਰੀ ਤਨਦੇਹੀ ਨਾਲ ਪਿੱਛਾ ਕਰਕੇ ਦਬੋਚ ਲਿਆ ਹੈ | ਇਸ ਕਰ ਕੇ ਹੀ ਅੱਜ ਕੱਲ੍ਹ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਦੇ ਲੋਕ ਭਲਾਈ ਦੇ ਕੰਮਾਂ ਦੀ ਚਰਚਾ, ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਲਗਾਇਆ ਦਿਨ ਰਾਤ ਦਾ ਠੀਕਰਾ ਪਹਿਰਾ, ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਦਲੇਰੀ ਅਤੇ ਹੋਰ ਅਚਾਨਕ ਵਾਪਰਦੀਆਂ ਸਮਾਜਿਕ ਘਟਨਾਵਾਂ ਰੋਕਣ ਲਈ ਜਾਨ ਨੂੰ ਖ਼ਤਰੇ ਵਿਚ ਪਾ ਕੇ ਕੀਤੇ ਮਹਾਨ ਕੰਮਾਂ ਨੂੰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪ੍ਰਸੰਸਾ ਕੀਤੀ ਜਾ ਰਹੀ ਹੈ | ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਜੇਕਰ ਅਸੀਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਸਕਦੇ ਹਾਂ ਤਾਂ ਬਦਾਮ ਚੋਰਾਂ ਨੂੰ ਫੜਨਾ ਸਾਡੇ ਲਈ ਖੱਬੇ ਹੱਥ ਦਾ ਕੰਮ ਹੈ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਨੂੰ ਸ਼ੇਰਪੁਰ ਇਲਾਕੇ ਵਿਚ ਨਸ਼ਾ ਰੋਕੂ ਕਮੇਟੀ ਸਿਰ ਨਹੀਂ ਚੁੱਕਣ ਦੇਵਾਂਗੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹੋਮਿਉਪੈਥੀ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਣ 'ਤੇ ਹੋਮਿਉਪੈਥੀ ਜਗਤ 'ਚ ਖ਼ੁਸ਼ੀ ਦੀ ਲਹਿਰ <br/... ਅਗਲੀ ਖ਼ਬਰ ਸਨਮਾਨ ਸਮਾਰੋਹ ਕਰਵਾਇਆ <br/>
Ad Position 24