ਸੰਗਰੂਰ, 31 ਮਈ (ਧੀਰਜ ਪਸ਼ੋਰੀਆ)-ਮਾਛੀਵਾੜਾ ਵਿਚ ਹੋਮਿਉਪੈਥੀ ਮੈਡੀਕਲ ਕਾਲਜ ਬਣਾਏ ਜਾਣ ਦੀ ਪ੍ਰਕਿ੍ਆ ਸ਼ੁਰੂ ਹੋਣ ਨਾਲ ਹੋਮਿਉਪੈਥੀ ਜਗਤ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਐੱਸੋਸੀਏਸ਼ਨ ਫ਼ਾਰ ਸਾਇੰਟਿਫਿਕ ਰੀਸਰਚ ਇਨ ਹੋਮਿਉਪੈਥੀ ਦੇ ਸਕੱਤਰ ਡਾ. ਏ.ਐੱਸ ਮਾਨ ਤੇ ਪ੍ਰਧਾਨ ਡਾ ਅਵਤਾਰ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪ੍ਰਮੁੱਖ ਸਿਹਤ ਸਕੱਤਰ ਕੁਮਾਰ ਰਾਹੁਲ, ਕਮਿਸ਼ਨਰ ਆਯੂਸ਼ ਦਿਲਰਾਜ ਸਿੰਘ ਸੰਘਾਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵਲੋਂ 25 ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਗਰ ਕੌਂਸਲ ਮਾਛੀਵਾੜਾ ਵਲੋਂ 4 ਏਕੜ ਜ਼ਮੀਨ ਦੇਣਾ, ਡਾ. ਰਜੀਵ ਜਿੰਦੀਆਂ ਨੂੰ ਸਰਕਾਰੀ ਹੋਮਿਉਪੈਥੀ ਮੈਡੀਕਲ ਕਾਲਜ ਲਈ ਨੋਡਲ ਅਫ਼ਸਰ ਲਾਉਣਾ ਤੇ ਡਾ. ਰਜੀਵ ਜਿੰਦੀਆਂ ਵਲੋਂ ਨਗਰ ਕੌਂਸਲ ਮਾਛੀਵਾੜਾ ਵਲੋਂ ਜ਼ਮੀਨ ਮਹਿਕਮੇ ਦੇ ਨਾਮ ਟਰਾਂਸਫ਼ਰ ਕਰਾਉਣ ਦੇ ਯਤਨ ਆਰੰਭ ਦੇਣੇ ਬਹੁਤ ਵਧੀਆ ਸ਼ਲਾਘਾਯੋਗ ਉਦਮ ਹੈ | ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਹਾਂ ਐਮ.ਪੀ ਹੁੰਦਿਆਂ ਉਨ੍ਹਾਂ ਵਲੋਂ ਲੋਕ ਸਭਾ ਵਿਚ ਕੀਤਾ ਵਾਅਦਾ ਹੁਣ ਪੂਰਾ ਹੋਣ ਜਾ ਰਿਹਾ ਹੈ | ਸਰਕਾਰੀ ਇੰਸਟੀਚਿਊਟ ਬਿਨਾਂ ਕੋਈ ਸਿਸਟਮ ਤਰੱਕੀ ਨਹੀਂ ਕਰ ਸਕਦਾ | ਡਾ. ਮਾਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ 60 % ਬੱਜਟ ਕੇਂਦਰ ਸਰਕਾਰ ਦੇ ਆਯੂਸ਼ ਵਿਭਾਗ ਵਲੋਂ ਦਿੱਤਾ ਜਾਣਾ ਹੈ |