ਮੰਡੀ ਅਰਨੀਵਾਲਾ, 1 ਜੂਨ (ਨਿਸ਼ਾਨ ਸਿੰਘ ਮੋਹਲਾਂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜ਼ਰ ਖਾ ਦੀ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਕੂਲ ਮੈਨੇਜਮੈਂਟ ਕਮੇਟੀ ਵਿਚ ਗੁਰਪਾਲ ਸਿੰਘ ਭੁੱਲਰ ਨੂੰ ਸਰਬ ਸੰਮਤੀ ਨਾਲ ਚੇਅਰਮੈਨ, ਜਸਵਿੰਦਰ ਰਾਮ ਮੈਂਬਰ ਪੰਚਾਇਤ ਨੂੰ ਵਾਈਸ ਚੇਅਰਮੈਨ, ਪ੍ਰਾਇਮਰੀ ਸਕੂਲ ਵਿਚ ਨਿਸ਼ਾਨ ਸਿੰਘ ਮੈਂਬਰ ਪੰਚਾਇਤ ਨੂੰ ਚੇਅਰਮੈਨ ਹਰਮੇਸ਼ ਕੁਮਾਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਛੀਨਾ, ਗੁਰਜੀਤ ਸਿੰਘ ਰਾਣਾ ਸੰਧੂ, ਮਨਜੀਤ ਸਿੰਘ ਮੱਲ ਮੈਂਬਰ ਪੰਚਾਇਤ, ਰਾਜਾ ਰਾਮ, ਗੋਰਾ ਸੰਧੂ, ਨਵਦੀਪ ਕੰਧਵਾਲੀਆ ਹਾਜ਼ਰ ਸਨ | ਸਕੂਲ ਪਿ੍ੰਸੀਪਲ ਪ੍ਰਦੀਪ ਕੁਮਾਰ ਅਤੇ ਡੀ.ਐੱਸ.ਐੱਮ ਦੀ ਯੋਗ ਅਗਵਾਈ ਹੇਠ ਸਟਾਫ਼ ਨੇ ਯੋਗ ਹਦਾਇਤਾਂ ਅਤੇ ਨਿਯਮਾਂ ਅਧੀਨ ਸਾਰੀ ਕਾਰਗੁਜ਼ਾਰੀ ਨੇਪਰੇ ਚੜ੍ਹਾਈ | ਇਸ ਮੌਕੇ ਸੀਤਾ ਰਾਮ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ, ਗੌਤਮ ਸਿੰਘ, ਸੁਨੀਲ ਕੁਮਾਰ, ਤਰਲੋਕ ਚੰਦ, ਮਹਿੰਦਰ, ਰੋਹਤਾਸ਼, ਪੁਰਸ਼ੋਤਮ ਉੱਤਮ, ਸ਼ਾਲਜ ਨੇ ਇਸ ਵਿਚ ਸ਼ਲਾਘਾਯੋਗ ਕੰਮ ਕੀਤਾ |