ਫ਼ਿਰੋਜ਼ਪੁਰ, 1 ਜੂਨ (ਰਾਕੇਸ਼ ਚਾਵਲਾ)-ਇਕ ਅÏਰਤ ਕੋਲੋਂ ਮੋਬਾਈਲ ਫ਼ੋਨ ਦੀ ਖੋਹ ਕਰਨ ਦੇ ਮਾਮਲੇ 'ਚ ਥਾਣਾ ਕੈਂਟ ਪੁਲਿਸ ਵਲੋਂ ਦੋ ਝਪਟ ਮਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਮੁਦਈਆ ਸਿਮਰਨਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਆਲੇ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਵਕਤ ਕਰੀਬ ਸਾਢੇ ਚਾਰ ਵਜੇ ਸ਼ਾਮ ਦਾ ਹੋਵੇਗਾ, ਉਹ ਫ਼ੋਨ 'ਤੇ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਕਿ ਦੋ ਮੋਨੇ ਨੌਜਵਾਨ ਬਿਨਾ ਨੰਬਰ ਮੋਟਰਸਾਈਕਲ 'ਤੇ ਆਏ ਅਤੇ ਝਪਟ ਮਾਰ ਕੇ ਉਸ ਦਾ ਫ਼ੋਨ ਖੋਹ ਲਿਆ ਅਤੇ ਮੋਟਰਸਾਈਕਲ ਭਜਾ ਕੇ ਫ਼ਰਾਰ ਹੋ ਗਏ | ਮੁਦਈਆ ਨੇ ਆਪਣੇ ਪਤੀ ਅਤੇ ਹੋਰ ਲੋਕਾਂ ਦੀ ਮਦਦ ਨਾਲ ਖੋਹ ਕਰਨ ਵਾਲਿਆਂ ਦੀ ਭਾਲ ਕੀਤੀ ਤਾਂ ਇਕ ਖੋਹ ਕਰਨ ਵਾਲੇ ਦੀ ਪਛਾਣ ਰੋਮਸ ਮਸੀਹ ਪੁੱਤਰ ਸਾਦਕ ਵਾਸੀ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਜੋਂ ਹੋਈ | ਇਸ ਸੰਬੰਧੀ ਪੁਲਿਸ ਨੇ ਰੋਮਸ ਮਸੀਹ ਅਤੇ ਇਕ ਨਾਮਾਲੂਮ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ |