11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ 'ਚ ਝੋਨੇ ਨੂੰ ਛੱਡ ਕੇ 5000 ਏਕੜ ਦੇ ਕਰੀਬ ਰਕਬੇ ਵਿਚ ਹੋਵੇਗੀ ਮੱਕੀ ਦੀ ਕਾਸ਼ਤ

Ad Position 21
No active advertisement
ਅਜੀਤ ਡੈਸਕ 03-06-2025
ਸੰਗਰੂਰ, 2 ਜੂਨ (ਧੀਰਜ ਪਸ਼ੋਰੀਆ)-ਸੂਬੇ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਤੋ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਕਿਸਾਨ ਵੀ ਚਿੰਤਤ ਹਨ | ਮੁਹਿੰਮ ਬੇਸ਼ੱਕ ਝੋਨੇ ਦੀ ਸਿੱਧੀ ਬਿਜਾਈ ਦੀ ਹੋਵੇ ਜਾਂ ਝੋਨੇ ਹੇਠੋਂ ਰਕਬਾ ਕੱਢ ਕੇ ਹੋਰ ਫੈਸਲਾ ਵੱਲ ਲਿਜਾਣ ਦੀ ਕਿਸਾਨ ਇਸ ਨੂੰ ਲਗਾਤਾਰ ਸਹਿਯੋਗ ਦੇ ਰਹੇ ਹਨ | ਇਸ ਵਾਰ ਸੂਬੇ ਅੰਦਰ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਅਧੀਨ ਸੰਗਰੂਰ ਸਮੇਤ ਛੇ ਜ਼ਿਲਿ੍ਹਆਂ ਦੀ ਚੋਣ ਕੀਤੀ ਗਈ ਹੈ | ਜਿਸ ਸੰਗਰੂਰ-ਮਲੇਰਕੋਟਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਦੋਨਾਂ ਜ਼ਿਲਿ੍ਹਆਂ ਵਿਚ 5000 ਏਕੜ ਰਕਬੇ ਵਿਚ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ | ਨੋਡਲ ਅਫ਼ਸਰ ਡਾ. ਅਮਰਜੀਤ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਦੋਨਾਂ ਜ਼ਿਲਿ੍ਹਆਂ ਵਿਚ ਤਾਇਨਾਤ 50 ਕਿਸਾਨ ਮਿੱਤਰ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਕਿਸਾਨਾਂ ਨਾਲ ਲਗਾਤਾਰ ਰਾਬਤਾ ਬਣ ਰਹੇ ਹਨ ਜੋ ਕਿਸਾਨ ਮੱਕੀ ਦੀ ਕਾਸ਼ਤ ਕਰਨਗੇ, ਉਨ੍ਹਾਂ ਨੂੰ ਸਕੀਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਇਹ ਕਾਸ਼ਤ ਨਹੀ ਕਰਨਗੇ, ਉਨ੍ਹਾਂ ਤੋਂ ਕਾਰਨ ਪੁੱਛ ਕੇ ਨੋਟ ਕੀਤਾ ਜਾ ਰਿਹਾ ਹੈ | ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ | ਇਸ ਦੀ ਬਿਜਾਂਦ ਮਈ ਦੀ ਅਖੀਰਲੇ ਹਫ਼ਤੇ ਤੋਂ ਜੂਨ ਦੇ ਅੰਤ ਤੱਕ ਹੁੰਦੀ ਹੈ | ਇਹ ਪੱਕਣ ਲਈ 110 ਦਿਨ ਲੈਂਦੀ ਹੈ | ਮੱਕੀ ਦੀ ਫ਼ਸਲ ਨੂੰ ਸਰਕਾਰੀ ਪੱਧਰ 'ਤੇ 14 ਫ਼ੀਸਦੀ ਨਮੀ ਉੱਪਰ ਖ਼ਰੀਦਣ ਲਈ 2225 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਤੈਅ ਕੀਤਾ ਗਿਆ ਹੈ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਕਿਸਾਨ ਮੱਕੀ ਦਾ ਕਾਸ਼ਤ ਨੂੰ ਲੈ ਕੇ ਪੂਰੀ ਤਰ੍ਹਾਂ ਉਤਸ਼ਾਹਿਤ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਇਸ ਮੱਕੀ ਨੂੰ ਖ਼ਰੀਦ ਕੇ ਸੂਬੇ ਅੰਦਰ ਸਥਿਤ ਐਥਨੋਲ ਦੇ ਕਾਰਖ਼ਾਨਿਆਂ ਨੂੰ ਭੇਜੇਗੀ, ਜਦ ਕਿ ਹੁਣ ਇਹ ਕਾਰਖ਼ਾਨੇ ਬਾਹਰੀ ਸੂਬਿਆਂ ਤੋਂ ਮੱਕੀ ਦੀ ਖ਼ਰੀਦ ਕਰਦੇ ਹਨ | ਇਨ੍ਹਾਂ ਕਾਰਖ਼ਾਨਿਆਂ ਵਿਚ ਰੋਜ਼ਾਨਾ 2220 ਤੋਂ 2400 ਟਨ ਮੱਕੀ ਦੀ ਖਪਤ ਹੁੰਦੀ ਹੈ ਜੋ ਕਰੀਬ ਇੱਕ ਹਜ਼ਾਰ ਏਕੜ ਰਕਬੇ ਦੀ ਉਪਜ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਨਗਰ ਕੀਰਤਨ ਸਜਾਇਆ
Ad Position 24