ਕੇਂਦਰ ਸਰਕਾਰ ਝੋਨੇ ਦਾ ਦਾਣਾ-ਦਾਣਾ ਖਰੀਦਣ ਦਾ ਪ੍ਰਬੰਧ ਯਕੀਨੀ ਬਣਾਏ- ਹੰਸ ਰਾਜ ਗੁਪਤਾ
ਧੂਰੀ, 10 ਨਵੰਬਰ (ਸੰਜੇ ਲਹਿਰੀ) – ਪੰਜਾਬ ਵਿੱਚ ਇਸ ਵਾਰ ਝੋਨੇ ਦੀ ਬੰਪਰ ਪੈਦਾਵਰ ਤੋਂ ਭਾਵੇ ਪੰਜਾਬ ਦੇ ਕਿਸਾਨ ਖੁਸ਼ ਨਜਰ ਆ ਰਹੇ ਹਨ ਪਰ ਦੂਜੇ ਪਾਸੇ ਮੰਡੀਆਂ ਵਿਚ ਕੇਂਦਰ ਸਰਕਾਰ ਦੇ ਤੈਅ ਟੀਚੇ ਤੋਂ ਵੱਧ ਝੋਨਾ ਆਉਣ ਕਾਰਨ ਮੰਡੀਆਂ ਵਿੱਚ ਖਰੀਦ ਦੀ ਉਡੀਕ ਵਿੱਚ ਬੈਠੇ ਕਿਸਾਨਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਟਕਸਾਲੀ ਕਾਂਗਰਸੀ ਆਗੂ ਸ੍ਰੀ ਹੰਸ ਰਾਜ ਗੁਪਤਾ ਨੇ ਕਿਹਾ ਕਿ ਇਸ ਵਾਰ ਕੁਦਰਤ ਮਿਹਰਬਾਨ ਹੋਣ ਕਾਰਨ ਪੰਜਾਬ ਵਿੱਚ ਝੋਨੇ ਦਾ ਝਾੜ 10 ਫੀਸਦੀ ਵੱਧਣ ਦੇ ਆਸਾਰ ਹਨ ਪ੍ਰੰਤੂ ਢਢੋਗਲ ਮੰਡੀ ਵਿੱਚ ਖਰੀਦ ਬੰਦ ਹੋਣ ਦੇ ਨਾਲ-ਨਾਲ ਕਈ ਸੈਂਟਰਾਂ ਵਿੱਚ ਖਰੀਦ ਬੰਦ ਹੋਣ ਨਾਲ ਕਿਸਾਨਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਕਿਧਰੇ ਖਰੀਦ ਏਜੰਸੀਆ ਦੇ ਅਧਿਕਾਰੀਆਂ ਝੋਨਾ ਖਰੀਦਣ ਤੋ ਹੱਥ ਪਿੱਛੇ ਨਾ ਖਿਚ ਲੈਣ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨਾਂ ਲਈ ਮਜਬੂਰ ਹੋਣਗੇ। ਸ੍ਰੀ ਗੁਪਤਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕਰਦਿਆਂ ਕਿਹ ਕਿ ਉਹ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਮੰਡੀਆ ਵਿੱਚ ਰੁਲਣ ਤੋਂ ਬਚਾਏ ਅਤੇ ਪੰਜਾਬ ਸਰਕਾਰ ਨੂੰ ਝੋਨ ਦੀ ਤੈਅ ਸੀਮਾਂ ਤੋ ਹੱਟਕੇ ਝੋਨਾ ਖਰੀਦਣ ਦੇ ਆਦੇਸ਼ ਜਾਰੀ ਕਰੇ।