ਸੰਗਰੂਰ, 2 ਜੂਨ (ਗਾਂਧੀ)-ਸਥਾਨਕ ਮਾਤਾ ਸ਼੍ਰੀ ਮਨਸਾ ਦੇਵੀ ਮੰਦਿਰ ਵਿਖੇ ਅਰੋੜਾ ਮਹਾਂਸਭਾ ਵਲੋਂ ਧਾਰਮਿਕ ਸਮਾਗਮ ਦਾ ਆਯੋਜਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੋਹਿੰਦਰ ਬਾਬਾ ਨੰਦਵਾਨੀ, ਸੂਬਾ ਜਨਰਲ ਸਕੱਤਰ ਹਰੀਸ਼ ਟੁਟੇਜਾ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਗਰ ਕੌਸਲਰ ਮਨੀ ਕਥੂਰੀਆ, ਮਾਤਾ ਸ਼੍ਰੀ ਮਨਸਾ ਦੇਵੀ ਮੰਦਿਰ ਕਮੇਟੀ ਦੇ ਸਕੱਤਰ ਅਤੇ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ, ਨਗਰ ਕੌਂਸਲਰ ਹੈਪੀ ਰੀਤੂ ਕੰਡਾ, ਨਗਰ ਕੌਂਸਲਰ ਜੋਤੀ ਪ੍ਰਕਾਸ਼ ਗਾਬਾ, ਨਗਰ ਕੌਂਸਲਰ ਹਿਮਾਂਸ਼ੂ ਗਾਬਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨਰੇਸ਼ ਗਾਬਾ, ਕਾਂਗਰਸ ਆਗੂ ਸੁਭਾਸ਼ ਗਰੋਵਰ, ਭਾਜਪਾ ਆਗੂ ਜਤਿੰਦਰ ਕਾਲੜਾ, ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਯੋਗਰਾਜ ਖੁਰਾਣਾ, ਸਭਾ ਦੇ ਖ਼ਜ਼ਾਨਚੀ ਸਰਵਣ ਸਚਦੇਵਾ ਅਤੇ ਤਿਲਕ ਰਾਜ ਸਤੀਜਾ ਦੀ ਦੇਖ ਰੇਖ ਵਿਚ ਕਰਵਾਇਆ ਗਿਆ, ਜਿਸ ਦੌਰਾਨ ਸੰਗੀਤ ਮਈ ਸ਼੍ਰੀ ਸੁੰਦਰ ਕਾਂਡ ਦੇ ਪਾਠ ਪੁਰਸ਼ਾਰਥੀ ਸ਼੍ਰੀ ਰਾਮ ਲਾਲ ਕਮੇਟੀ ਅਤੇ ਰਾਮ ਮੰਦਿਰ ਕਮੇਟੀ ਸੇਵਾ ਦਲ ਵਲੋਂ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਗਿਆ, ਪਵਿੱਤਰ ਜੋਤ ਅਤੇ ਗਣੇਸ਼ ਪੂਜਨ ਮੋਹਿੰਦਰ ਬਾਬਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੀਨੂ ਨੰਦਵਾਨੀ, ਹਰੀਸ਼ ਟੁਟੇਜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਗੀਤਾ ਟੁਟੇਜਾ, ਸਮਾਜ ਸੇਵੀ ਹੈਪੀ ਕੰਡਾ ਅਤੇ ਉਨ੍ਹਾਂ ਦੀ ਧਰਮ ਪਤਨੀ ਰੀਤੂ ਕੰਡ, ਨੱਥੂ ਲਾਲ ਢੀਂਗਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰਭਾ ਢੀਂਗਰਾ, ਨੰਦ ਲਾਲ ਅਰੋੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਤੋਸ਼ ਰਾਣੀ, ਤਿਲਕ ਰਾਜ ਸਤੀਜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਸ਼ਮਾ ਸਤੀਜਾ ਵਲੋਂ ਸਮਾਜ ਨਾਲ ਸਬੰਧਿਤ 80 ਸਾਲ ਤੋਂ ਉੱਪਰ ਵਾਲੇ ਬਜ਼ੁਰਗ ਜੋ ਵੰਡ ਸਮੇਂ ਪਾਕਿਸਤਾਨ ਦੀ ਧਰਤੀ ਛੱਡ ਕੇ ਹਿੰਦੁਸਤਾਨ ਦੀ ਧਰਤੀ 'ਤੇ ਆ ਕੇ ਮਿਹਨਤ ਮਸ਼ੱਕਤ ਨਾਲ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕੀਤਾ, ਜਿਨ੍ਹਾਂ ਵਿਚ ਮਾਤਾ ਲਾਜਵੰਤੀ ਹਸੀਜਾ, ਰਾਮ ਲਾਲ ਗੁਲਾਟੀ, ਮਾਸਟਰ ਪ੍ਰੇਮ ਚੰਦ ਸ਼ਰਮਾ, ਹਰੀ ਚੰਦ ਮਹਿਤਾ, ਓਮ ਪ੍ਰਕਾਸ਼ ਮਦਾਨ, ਦੌਲਤ ਰਾਮ, ਲਾਜਵੰਤੀ ਟੁਟੇਜਾ, ਜੈ ਦਿਆਲ ਗੋਗੀਆ, ਵਿਸਾਖਾ ਰਾਮ ਅਤੇ ਸੀਤਾ ਦੇਵੀ ਸਤੀਜਾ ਅਤੇ ਇਨਾਂ ਤੋਂ ਇਲਾਵਾ ਸ਼੍ਰੀ ਪ੍ਰਕਾਸ਼ ਚੰਦ ਕਾਲਾ, ਇਕਵਾਲਜੀਤ ਪੁਨੀਆ ਨਗਰ ਕੌਸਲ, ਦਿਪਕ ਗੋਇਲ ਨਗਰ ਕੌਸਲ, ਜਗਦੀਸ਼ ਨੰਦਵਾਣੀ, ਸਨੀ ਘਾਵਰੀ, ਮੰਗਤ ਰਾਮ ਸੁਖੀਜਾ, ਸਰਬਜੀਤ ਸਿੰਘ ਰੇਖੀ ਸਹਾਰਾ ਫਾਊਾਡੇਸ਼ਨ, ਸੂਰਜ ਭਾਨ ਟਿੰਕੂ, ਬਲਵਿੰਦਰ ਗੁਲਾਟੀ, ਅਗਰ ਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੋਨੂ ਸ਼ਰਮਾ, ਵਿਸ਼ਾਲ ਸ਼ਰਮਾ ਸਨਾਤਨ ਸੇਵੀ ਸੋਸਾਇਟੀ, ਵਿਜੇ ਕਾਂਤ, ਪ੍ਰੇਮ ਗਰੋਵਰ, ਡਿੰਪਲ ਅਰੋੜਾ, ਭਾਰਤ ਨਾਗਪਾਲ, ਹਰੀਸ਼ ਗਾਬਾ, ਵਿਨੋਦ ਕਥੂਰੀਆ, ਦੀਪਕ ਗਰੋਵਰ, ਜਤਿੰਦਰ ਨਾਗਪਾਲ ਸਮਾਜ ਸੇਵੀ ਨੇਹਾ ਗਰੋਵਰ, ਭਾਰਤ ਭੂਸ਼ਣ ਚੂਟਾਨੀ ਰਾਜੇਸ਼ ਥੈਰੇਜਾ, ਜਤਿਨ ਥੈਰੇਜਾ, ਡਾਕਟਰ ਵੇਦ ਪਾਲ, ਸ਼ਾਮ ਸੁੰਦਰ ਕਾਲੜਾ, ਦੀਨ ਦਿਆਲ ਗਾਬਾ ਆਦਿ ਹਾਜਿਰ ਸਨ | ਆਪ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਸੂਬਾਈ ਪੈਨਸ਼ਨਰ ਸਮਾਜ ਸੇਵੀ ਆਗੂ ਰਾਜ ਕੁਮਾਰ ਅਰੋੜਾ ਅਤੇ ਹਰੀਸ਼ ਟੁਟੇਜਾ ਵਲੋਂ ਮੰਚ ਦਾ ਸੰਚਾਲਨ ਬਾਖੂਬੀ ਨਾਲ ਕੀਤਾ ਗਿਆ ਅਤੇ ਸਮੂਹ ਅਰੋੜਾ ਭਾਈਚਾਰੇ ਨੂੰ ਅਰੂਟ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ, ਮੋਹਿੰਦਰ ਬਾਬਾ ਵਲੋਂ ਆਏ ਅਰੋੜਾ ਮਹਾਂਸਭਾ ਦੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਅਰੋੜਾ ਮਹਾਂਸਭਾ ਜ਼ਿਲ੍ਹਾ ਸੰਗਰੂਰ ਅਰੋੜਾ ਸਮਾਜ ਨੂੰ ਇਕ ਜੁੱਟ ਕਰਨ ਲਈ ਯਤਨ ਸ਼ੀਲ ਹੈ |