ਅਹਿਮਦਗੜ੍ਹ, 2 ਜੂਨ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਅਹਿਮਦਗੜ੍ਹ ਲੈਬੋਰੇਟਰੀ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪੰਜਾਬ ਕੋਰ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਈ, ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਚੋਣ ਅਬਜ਼ਰਵਰ ਜ਼ਿਲ੍ਹਾ ਮਾਲੇਰ ਕੋਟਲਾ ਪ੍ਰਧਾਨ ਮੁਹੰਮਦ ਹਨੀਫ਼, ਜ਼ਿਲ੍ਹਾ ਕੈਸ਼ੀਅਰ ਮਹੁੰਮਦ ਅਮਜ਼ਦ, ਜ਼ਿਲ੍ਹਾ ਚੇਅਰਮੈਨ ਮਨੋਜ ਕੁਮਾਰ ਅਤੇ ਬਲਾਕ ਮਾਲੇਰ ਕੋਟਲਾ ਪ੍ਰਧਾਨ ਮੁਹੰਮਦ ਨਦੀਮ ਜੀ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਅਹਿਮਦਗੜ੍ਹ ਬਲਾਕ ਦੇ ਪ੍ਰਧਾਨ ਅਰੁਣ ਵਰਮਾ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਬਣਾਇਆ ਗਿਆ ਇਸ ਦੌਰਾਨ ਚੇਅਰਮੈਨ ਸਰਦਾਰ ਬਲਦੇਵ ਸਿੰਘ ਮੱਕੜ, ਜਨਰਲ ਸਕੱਤਰ ਸਚਿਨ ਵਰਮਾ, ਕੈਸ਼ੀਅਰ ਸੰਦੀਪ ਵਰਮਾ, ਸੀਨੀਅਰ ਵਾਈਸ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਪ੍ਰੈਸ ਸਕੱਤਰ ਮਨਦੀਪ ਸਿੰਘ ਨੂੰ ਬਣਾਇਆ ਗਿਆ | ਪ੍ਰਧਾਨ ਅਰੁਣ ਵਰਮਾ ਨੇ ਕਿਹਾ ਕੀ ਪੰਜਾਬ ਕੋਰ ਕਮੇਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਸ ਨੂੰ ਮੈ ਤਨਦੇਹੀ ਨਾਲ ਨਿਭਾਵਾਂਗਾ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੇ ਕੇ ਚੱਲਾਂਗਾ ਅਤੇ ਲੈਬ ਟੈਕਨੀਸ਼ਨਾਂ ਨੂੰ ਆਣ ਵਾਲੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸੰਗੀਤ ਰੰਧਾਵਾ ਆਦਿ ਹਾਜ਼ਰ ਸਨ |