ਸੰਗਰੂਰ, 3 ਜੂਨ (ਅਮਨਦੀਪ ਸਿੰਘ ਬਿੱਟਾ)-ਹੋਮੀ ਭਾਬਾ ਕੈਂਸਰ ਹਸਪਤਾਲ ਵਿਚ ਪਿਛਲੇ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਨਿਭਾਅ ਰਹੀ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੁਸਾਇਟੀ ਵਲੋਂ ਲੰਗਰ ਸੇਵਾ ਦੀ 7ਵੀਂ ਵਰ੍ਹੇਗੰਢ ਮਨਾਈ ਗਈ | ਸਮਾਗਮ ਵਿਚ ਮੌਜੂਦ ਸ੍ਰੀ ਜੈ ਪ੍ਰਕਾਸ਼ ਮਿੰਟੂ, ਜਸਵਿੰਦਰ ਸਿੰਘ ਚੱਡਾ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਤੋਂ ਇਲਾਵਾ ਮੁੱਲਾਪੁਰ ਨਿਊ ਚੰਡੀਗੜ੍ਹ ਵਿਖੇ ਵੀ ਸੰਸਥਾ ਲੰਗਰ ਚਲਾ ਰਹੀ ਹੈ | ਲੰਗਰ ਵਿਚ ਸੰਗਤ ਲਈ ਦਾਲ, ਰੋਟੀ, ਸਬਜ਼ੀ, ਚੋਲ ਅਤੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ | ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਪਿਛਲੇ 7 ਸਾਲ ਤੋਂ ਚੱਲ ਰਹੇ ਲੰਗਰ ਨੂੰ ਮਾਨਵਤਾ ਦੇ ਅਸਲ ਸੇਵਾ ਦਾ ਨਾਮ ਦੇ ਕੇ ਚਲਾ ਰਹੀ ਹੈ | ਲੰਗਰ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਸਵੇਰੇ 4 ਵਜੇ ਤੋਂ ਰਾਤੀ 9 ਵਜੇ ਤੱਕ ਨਿਰਵਿਘਨ ਲੰਗਰ ਦੀ ਸੇਵਾ ਵਿਚ ਕੈਂਸਰ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਵਾਰਿਸਾਂ, ਰਿਸ਼ਤੇਦਾਰਾਂ ਲਈ ਲੰਗਰ ਸੰਸਥਾ ਵਲੋਂ ਚਲਾਇਆ ਜਾਂਦਾ ਹੈ | ਸੰਗਰੂਰ ਦੇ ਲੰਗਰ ਵਿਚ ਰੋਜ਼ਾਨਾ 700 ਤੋਂ 1000 ਵਿਅਕਤੀ ਲੰਗਰ ਛਕਦਾ ਹੈ |