ਦਿੜ੍ਹਬਾ ਮੰਡੀ, 3 ਜੂਨ (ਹਰਬੰਸ ਸਿੰਘ ਛਾਜਲੀ)-ਮਾਤਾ ਦਰਸ਼ਨਾਂ ਦੇਵੀ ਦੀ 12ਵੀਂ ਬਰਸੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਅਤੇ ਕੈਂਸਰ ਚੈੱਕਅਪ ਕੈਂਪ 5 ਜੂਨ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬਾਬਾ ਬੈਰਸਿਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿਖੇ ਲਗਾਇਆ ਜਾ ਰਿਹਾ ਹੈ | ਬਾਂਸਲ ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ. ਸੰਜੀਵ ਬਾਂਸਲ ਨੇ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਹੋਣਗੇ | ਕੈਂਪ ਦੀ ਪ੍ਰਧਾਨਗੀ ਸ਼੍ਰੀ ਰਾਜੇਸ਼ ਸ਼ਰਮਾ ਐੱਸ.ਡੀ.ਐੱਮ ਦਿੜ੍ਹਬਾ ਅਤੇ ਡਾ. ਰੁਪਿੰਦਰ ਕੌਰ ਬਾਜਵਾ ਡੀ.ਐੱਸ.ਪੀ. ਦਿੜ੍ਹਬਾ ਕਰਨਗੇ | ਡਾ. ਅਜੈ ਕੁਮਾਰ, ਡਾ. ਐੱਸ.ਕੇ. ਗੋਇਲ, ਡਾ. ਗੌਰਵ ਬਾਠਲਾ, ਡਾ. ਹਿਮਾਂਗ ਅਗਰਵਾਲ, ਡਾ. ਯਾਦਵਿੰਦਰ ਸਿੰਘ, ਡਾ. ਜਸ਼ਨ ਗੋਇਲ, ਡਾ. ਚੰਚਲ ਸਿੰਗਲਾ, ਡਾ. ਅਭਿਸੇਕ ਬਾਂਸਲ ਅਤੇ ਹੋਰ ਡਾਕਟਰਾਂ ਵਲੋਂ ਹਰ ਤਰਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ | ਇਸ ਮੌਕੇ ਕੈਂਸਰ ਹਸਪਤਾਲ ਸੰਗਰੂਰ ਦੇ ਮਾਹਿਰ ਡਾਕਟਰ ਗੁਰਵਿੰਦਰ ਕੌਰ ਅਤੇ ਡਾਕਟਰ ਗੁੰਜਨ ਕੈਂਸਰ ਨਾਲ ਸਬੰਧਿਤ ਰੋਗਾਂ ਦੇ ਮੁਫ਼ਤ ਟੈੱਸਟ ਅਤੇ ਚੈੱਕਅੱਪ ਕਰਨਗੇ | ਜ਼ਰੂਰੀ ਟੈੱਸਟ ਸ਼ੂਗਰ, ਕੈਲਸ਼ੀਅਮ, ਦਰਦ, ਈ.ਸੀ.ਜੀ., ਐਚ.ਬੀ. ਆਦਿ ਤੋ ਇਲਾਵਾ ਜ਼ਰੂਰੀ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਬਾਬਾ ਬੈਰਸਿਆਣਾ ਸਾਹਿਬ ਚੈਰੀਟੇਬਲ ਹਸਪਤਾਲ ਦੇ ਕਾਰਜਕਾਰੀ ਪ੍ਰਧਾਨ ਰਾਜ ਗਰਗ ਨੇ ਦੱਸਿਆ ਕਿ ਇਸ ਮੌਕੇ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਲੈਂਜ਼ ਵੀ ਮੁਫ਼ਤ ਪਾਏ ਜਾਣਗੇ |