23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਖੇਤਾਂ 'ਚ ਅੱਗ ਲੱਗਣ ਨਾਲ ਤੂੜੀ ਦਾ ਕੁੱਪ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 05-06-2025
ਮੂਣਕ, 4 ਜੂਨ (ਭਾਰਦਵਾਜ, ਸਿੰਗਲਾ)- ਨਜ਼ਦੀਕੀ ਪਿੰਡ ਸਲੇਮਗੜ੍ਹ ਵਿਖੇ ਖੇਤ 'ਚ ਖੜ੍ਹੇ ਨਾੜ ਨੂੰ ਲਗਾਈ ਅੱਗ ਤੋਂ ਨਾਲ ਲਗਦੇ ਖੇਤ 'ਚ ਖੜ੍ਹੇ ਤੂੜੀ ਦੇ ਕੁੱਪ ਨੂੰ ਅੱਗ ਲੱਗਣ ਨਾਲ ਤੂੜੀ ਦਾ ਕੁੱਪ ਤੇ ਤੂੜੀ ਦੀ ਧੜ ਸੜ ਕੇ ਸਵਾਹ ਹੋ ਗਈ | ਮੌਕੇ ਤੇ ਪਹੁੰਚੀ ਫਾਇਰ ਬਿ੍ਗੇਡ ਦੇ ਫਾਇਰਮੈਨਾਂ ਨੇ ਬੜੀ ਮਸ਼ੱਕਤ ਨਾਲ ਅੱਗ ਤੇ ਕਾਬੂ ਆਇਆ ਅਤੇ ਕੁੱਪ ਦੇ ਨਾਲ ਲਗਦੇ ਕੋਠੇ ਦਾ ਨੁਕਸਾਨ ਹੋਣੋਂ ਬਚਾ ਲਿਆ ਗਿਆ | ਇਸ ਮੌਕੇ ਗੁਰਪਿਆਰ ਸਿੰਘ ਵਾਸੀ ਸਲੇਮਗੜ੍ਹ ਨੇ ਦਸਿਆ ਕਿ ਖੇਤਾਂ ਵਿਚ ਉਸ ਦੇ ਪਸ਼ੂਆਂ ਵਾਲੇ ਕੋਠੇ ਦੇ ਨਾਲ ਤੂੜੀ ਦਾ ਕੁੱਪ ਅਤੇ ਇੱਕ ਤੂੜੀ ਦੀ ਧੜ ਲਗਾਈ ਹੋਈ ਸੀ ਅਤੇ ਨਾਲ ਲਗਦੇ ਖੇਤ ਦੇ ਗੁਆਂਢੀ ਨੇ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ | ਹਵਾ ਤੇਜ ਚੱਲਣ ਕਾਰਨ ਦੇਖਦਿਆਂ ਹੀ ਦੇਖਦਿਆਂ ਤੂੜੀ ਦੀ ਧੜ ਤੇ ਫਿਰ ਤੂੜੀ ਦੇ ਕੁੱਪ ਨੂੰ ਅੱਗ ਲੱਗ ਗਈ ਅਤੇ ਸਾਰੀ ਤੂੜੀ ਸੜਕੇ ਸਵਾਹ ਹੋ ਗਈ | ਸੂਚਨਾ ਮਿਲਦਿਆਂ ਮੌਕੇ ਤੇ ਪਹੁੰਚੇ ਫਾਇਰ ਬਿ੍ਗੇਡ ਦੇ ਫਾਇਰਮੈਨਾ ਲਛਮਣ ਸਿੰਘ, ਵਿਜੇ ਕੁਮਾਰ ਸ਼ਰਮਾ, ਕੁਲਬੀਰ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਡਰਾਈਵਰ ਜਗਤਾਰ ਸਿੰਘ ਤੇ ਸੁਰਿੰਦਰ ਸਿੰਘ ਸ਼ਿੰਦਾ ਤੇ ਲੋਕਾਂ ਵੱਲੋ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਸਮਾਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹਵਾ ਤੇਜ ਹੋਣ ਕਾਰਨ ਨਜਦੀਕ ਲੱਗੇ ਵੱਡੀ ਗਿਣਤੀ ਪਾਥੀਆਂ ਦੇ ਗੁਹਾਰਿਆ ਦਾ ਨੁਕਸਾਨ ਹੋ ਸਕਦਾ ਸੀ ਜਿਸਨੂੰ ਬਚਾ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਦਸਤਾਰ ਮੁਕਾਬਲਾ ਅੱਜ
Ad Position 24