ਸ਼ੇਰਪੁਰ, 4 ਜੂਨ (ਮੇਘ ਰਾਜ ਜੋਸ਼ੀ) - ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਸਕੂਲ ਮੁਖੀ ਮਹਿੰਦਰ ਪ੍ਰਤਾਪ ਦੀ ਅਗਵਾਈ ਵਿਚ ਸੱਤ ਦਿਨਾਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਨਵੀਂ ਭਾਸ਼ਾ ਸਿੱਖਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ | ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਮਰ ਕੈਂਪ ਦੇ ਨੋਡਲ ਵੀਰਪਾਲ ਕੌਰ ਦੀ ਸੁਚੱਜੀ ਪਲੈਨਿੰਗ ਤਹਿਤ ਬੜੇ ਹੀ ਵਧੀਆ ਢੰਗ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਚੁਣੇ ਹੋਏ 100 ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿਚ ਵੰਡ ਕੇ ਵੰਡਿਆ ਗਿਆ | ਜਿਸ ਵਿਚ ਤੇਲਗੂ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ, ਗੀਤ, ਡਾਂਸ, ਪੇਂਟਿੰਗ, ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਸਭਿਆਚਾਰ, ਰਹਿਣ ਸਹਿਣ, ਖਾਣ ਪੀਣ, ਐਕਟਰ, ਫ਼ਿਲਮਾਂ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਅਵਤਾਰ ਸਿੰਘ, ਬੀਰਪਾਲ ਕੌਰ, ਕਮਲ ਫੂਲ ਕੌਰ, ਕਿਰਨਦੀਪ ਸਿੰਘ, ਜਤਿੰਦਰ ਸਿੰਘ ,ਹਰਪ੍ਰੀਤ ਸਿੰਘ, ਪਰਦੀਪ ਸਿੰਘ, ਅੰਮਿ੍ਤਪਾਲ ਸਿੰਘ, ਗਗਨਦੀਪ ਕੌਰ, ਗੁਰਵਿੰਦਰ ਕੌਰ, ਦੀਪਿਕਾ ਰਾਣੀ, ਜਸਬੀਰ ਕੌਰ ਆਦਿ ਮੌਜੂਦ ਸਨ |