ਸੁਨਾਮ ਊਧਮ ਸਿੰਘ ਵਾਲਾ, 4 ਜੂਨ (ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਬਿਜਲੀ ਬੋਰਡ ਤੋਂ ਰਾਜ ਕੁਮਾਰ ਚੱਠਾ ਦੀ ਬਤੌਰ ਐਸ.ਐਸ.ਏ. ਸੇਵਾਮੁਕਤੀ 'ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਹਰਵਿੰਦਰ ਸਿੰਘ ਚੱਠਾ, ਰਾਮ ਸਿੰਘ ਖਾਈ, ਪਿ੍ਤਪਾਲ ਸਿੰਘ ਲਾਡੀ, ਸਤਭੂਸ਼ਨ ਸ਼ਰਮਾ ਆਦਿ ਨੇ ਰਾਜ ਕੁਮਾਰ ਵਲੋਂ 27 ਸਾਲ ਬਿਜਲੀ ਬੋਰਡ ਵਿਚ ਨਿਭਾਈ ਗਈ ਬੇਦਾਗ਼ ਸੇਵਾ ਦੀ ਸ਼ਲਾਘਾ ਕਰਦਿਆ ਉਨ੍ਹਾਂ ਦੇ ਚੰਗਾ ਜੀਵਨ ਬਤੀਤ ਕਰਨ ਦੀ ਕਾਮਨਾ ਕੀਤੀ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਅਤੇ ਗੁਰੂ ਅਰਜਨ ਦੇਵ ਜੀ ਕਾਲੋਨੀ ਵਾਸੀਆਂ ਵਲੋਂ ਰਾਜ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲਰ ਆਸ਼ਾ ਬਜਾਜ, ਐਸ.ਡੀ.ਓ ਗੁਰਮੇਲ ਸਿੰਘ, ਸਰਪੰਚ ਭੋਲਾ ਸਿੰਘ, ਬ੍ਰਾਹਮਣ ਸਭਾ ਦੇ ਸੂਬਾਈ ਆਗੂ ਪ੍ਰਦੀਪ ਮੈਨਨ, ਸੰਦੀਪ ਬਾਕਸਰ, ਹਰਭਗਵਾਨ ਸ਼ਰਮਾ, ਰਮੇਸ਼ ਸ਼ਰਮਾ, ਅਮਨਦੀਪ ਸ਼ਾਸਤਰੀ ਆਦਿ ਪਤਵੰਤੇ ਮੌਜੂਦ ਸਨ |