ਮੂਣਕ, 4 ਜੂਨ (ਵਰਿੰਦਰ ਭਾਰਦਵਾਜ)- ਨਜ਼ਦੀਕ ਪੈਂਦੇ ਪਿੰਡ ਬੱਲਰਾਂ ਦੇ ਬਿਜਲੀ ਗਰਿੱਡ ਬੱਲਰਾਂ 'ਚ ਚੱਲ ਰਹੀ ਮੁਰੰਮਤ ਦੇ ਕੰਮ ਨੂੰ ਲੈ ਕੇ ਸਾਰੇ ਫੀਡਰਾਂ ਦੀ ਸਪਲਾਈ ਲਗਭਗ 6 ਘੰਟੇ ਲਈ ਬੰਦ ਰਹੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਐਸ.ਡੀ.ਓ. ਜੋਧਾ ਰਾਮ ਨੇ ਦੱਸਿਆ ਕਿ ਬਿਜਲੀ ਗਰਿੱਡ ਬੱਲਰਾਂ ਅੰਦਰ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਇਸ ਗਰਿੱਡ ਤੋਂ ਚੱਲਣ ਵਾਲੀਆਂ ਸਾਰੀਆਂ ਲਾਈਨਾਂ ਮਿਤੀ 5 ਜੂਨ 2025 ਨੂੰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣਗੀਆਂ ਅਤੇ ਕੰਮ ਅਨੁਸਾਰ ਸਮੇਂ ਵਿਚ ਵਾਧਾ ਘਾਟਾ ਵੀ ਹੋ ਸਕਦਾ ਹੈ |