23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਡਿੱਗੇ ਟਰਾਂਸਫ਼ਾਰਮਰ ਅਤੇ ਲਾਈਨਾਂ ਦੀ ਬਹਾਲੀ ਸੰਬੰਧੀ ਮੰਗ-ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 05-06-2025
ਧੂਰੀ, 4 ਜੂਨ (ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੀ ਟੀਮ ਵਲੋਂ ਬਲਾਕ ਸੀ. ਮੀਤ ਪ੍ਰਧਾਨ ਸੁਖਪਾਲ ਸਿੰਘ ਕਾਂਝਲਾ ਅਤੇ ਜ਼ਿਲ੍ਹਾ ਸੀ. ਮੀਤ ਪ੍ਰਧਾਨ ਗੁਰਜੀਤ ਸਿੰਘ ਭੜੀ ਮਾਨਸਾ ਦੀ ਅਗਵਾਈ ਹੇਠ ਪਾਵਰਕਾਮ ਦੇ ਐਕਸੀਅਨ ਨੂੰ ਮੰਗ ਪੱਤਰ ਦੇ ਕੇ ਝੱਖੜ ਦੌਰਾਨ ਡਿੱਗੇ ਟਰਾਂਸਫ਼ਾਰਮਰ ਅਤੇ ਲਾਈਨਾਂ ਦੀ ਬਹਾਲੀ ਦੀ ਮੰਗ ਕੀਤੀ ਗਈ | ਇਸ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲੰਘੀ 18 ਅਪੈ੍ਰਲ ਨੂੰ ਅਤੇ ਉਸ ਤੋਂ ਬਾਅਦ ਆਏ ਤੇਜ ਝੱਖੜ, ਹਨੇਰੀਆਂ ਵਿਚ ਕਈ ਟਰਾਂਸਫ਼ਾਰਮਰ ਅਤੇ ਲਾਈਨਾਂ ਗਿਰ ਗਈਆਂ ਸਨ, ਜਿਨ੍ਹਾਂ ਵਿਚ ਕਈ ਲਾਈਨਾਂ ਅਤੇ ਟ/ਫ ਹੁਣ ਵੀ ਮੌਕਾ ਪਰ ਡਿੱਗੇ ਪਏ ਹਨ | ਜੂਨ 2025 ਦੇ ਦੂਸਰੇ ਹਫ਼ਤੇ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ, ਜਿਸ ਕਾਰਨ ਪਾਣੀ ਦੀ ਵਧੇਰੇ ਲੋੜ ਪਵੇਗੀ | ਇਸ ਸਬੰਧੀ ਸਬੰਧਤ ਕਿਸਾਨਾਂ ਵਲੋਂ ਕਈ ਵਾਰ ਪਾਵਰਕਾਮ ਦੇ ਅਮਲੇ ਨੂੰ ਬੇਨਤੀ ਵੀ ਕੀਤੀ ਗਈ ਹੈ, ਪਰ ਕੋਈ ਅਮਲ ਨਾ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੀ.ਸੀ. ਕੱਟ ਦੀ ਸਪਲਾਈ ਕਿਸਾਨਾਂ ਨੂੰ ਮੁੜ ਨਹੀਂ ਦਿੱਤੀ ਜ਼ਾਦੀ, ਜੇਕਰ ਕੋਈ ਫਾਲਟ ਪੈ ਜਾਦਾ ਹੈ ਤਾਂ ਉਸਦੀ ਸਪਲਾਈ ਤਾਂ ਮਿਲ ਜਾਂਦੀ ਹੈ, ਪਰ ਪੀ.ਸੀ. ਕੱਟ ਦੀ ਸਪਲਾਈ ਨਹੀਂ ਮਿਲਦੀ | ਇਸ ਮੌਕੇ ਮਲਕੀਤ ਸਿੰਘ ਜੱਖਲਾਂ, ਗੁਰਬਚਨ ਸਿੰਘ ਹਰਚੰਦਪੁਰ, ਜਗਤੇਜ ਸਿੰਘ ਬਮਾਲ, ਜੀਤ ਸਿੰਘ, ਸੁਜਜੀਤ ਸਿੰਘ, ਦਦਾਰ ਸਿੰਘ, ਗੁਰਮੁੱਖ ਸਿੰਘ ਜੱਖਲਾਂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਦਫ਼ਤਰ 'ਚ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਸ਼ੁਰੂ ਹੋਣਗੀਆਂ ਮੁਫ਼ਤ ਕੋਚਿੰਗ ਕਲਾਸਾਂ ਅਗਲੀ ਖ਼ਬਰ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ <br/>
Ad Position 24