23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰੁਜ਼ਗਾਰ ਦਫ਼ਤਰ 'ਚ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਸ਼ੁਰੂ ਹੋਣਗੀਆਂ ਮੁਫ਼ਤ ਕੋਚਿੰਗ ਕਲਾਸਾਂ

Ad Position 21
No active advertisement
ਅਜੀਤ ਡੈਸਕ 05-06-2025
ਬਰਨਾਲਾ, 4 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਬਰਨਾਲਾ ਵਲੋਂ ਪੀ.ਸੀ.ਐਸ. ਅਤੇ ਹੋਰ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਕੋਈ ਵੀ ਬਰਨਾਲੇ ਜ਼ਿਲ੍ਹੇ ਨਾਲ ਸਬੰਧਿਤ ਪ੍ਰਾਰਥੀ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਗ੍ਰੈਜੂਏਸ਼ਨ ਦੇ ਅੰਤਿਮ ਸਾਲ ਵਿਚ ਹੋਵੇ, ਉਹ ਇਹ ਕੋਚਿੰਗ ਕਲਾਸ ਲਈ ਅਪਲਾਈ ਕਰ ਸਕਦਾ ਹੈ | ਚਾਹਵਾਨ ਪ੍ਰਾਰਥੀ ਆਪਣੀ ਰਜਿਸਟੇ੍ਰਸ਼ਨ ਵਿਭਾਗ ਵਲੋਂ ਦਿੱਤੇ ਗਏ ਿਲੰਕ ਜਾਂ ਕਿਊ.ਆਰ. ਕੋਡ ਰਾਹੀਂ ਮਿਤੀ 7 ਜੂਨ ਸ਼ਾਮ 5 ਵਜੇ ਤੱਕ ਕਰਵਾ ਸਕਦੇ ਹਨ | ਕੋਚਿੰਗ ਲਈ ਪ੍ਰਾਰਥੀਆਂ ਦੀ ਚੋਣ ਕਰਨ ਦੇ ਮੰਤਵ ਵਜੋਂ ਇੱਕ ਪ੍ਰੀ ਟੈਸਟ ਮਿਤੀ 10 ਜੂਨ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫ਼ਤਰ ਬਰਨਾਲਾ ਵਿਖੇ ਲਿਆ ਜਾਵੇਗਾ | ਜਿਸ ਵਿਚ ਮੈਰਿਟ ਦੇ ਆਧਾਰ 'ਤੇ ਪਹਿਲੇ 30 ਪ੍ਰਾਰਥੀਆਂ ਦੀ ਕੋਚਿੰਗ ਲਈ ਚੋਣ ਕੀਤੀ ਜਾਵੇਗੀ | ਟੈਸਟ ਲਈ ਪਹੁੰਚਣ ਦਾ ਸਮਾਂ ਸਵੇਰੇ 10:30 ਹੈ | ਸਮੇਂ ਤੋਂ ਲੇਟ ਪਹੁੰਚਣ ਵਾਲਾ ਪ੍ਰਾਰਥੀ ਟੈਸਟ ਲਈ ਵਿਚਾਰਨਯੋਗ ਨਹੀਂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਗ਼ੋਤਾਖ਼ੋਰ ਬੰਟੀ ਡੱਲਾ ਸਨਮਾਨਿਤ <br/> ਅਗਲੀ ਖ਼ਬਰ ਡਿੱਗੇ ਟਰਾਂਸਫ਼ਾਰਮਰ ਅਤੇ ਲਾਈਨਾਂ ਦੀ ਬਹਾਲੀ ਸੰਬੰਧੀ ਮੰਗ-ਪੱਤਰ ਦਿੱਤਾ <br/>
Ad Position 24