23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਾਬਾ ਜੰਗ ਸਿੰਘ ਦੀਵਾਨਾ ਵਲੋਂ ਗ਼ੋਤਾਖ਼ੋਰ ਬੰਟੀ ਡੱਲਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 05-06-2025
ਟੱਲੇਵਾਲ, 4 ਜੂਨ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵਲੋਂ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਸਮਾਜ ਵਿਚ ਅਨੋਖੀ ਸੇਵਾ ਕਰਨ ਵਾਲੇ ਗ਼ੋਤਾਖ਼ੋਰ ਬੰਟੀ ਡੱਲਾ ਦਾ ਬਾਬਾ ਜੰਗ ਸਿੰਘ ਦੀਵਾਨਾ ਅਤੇ ਸੰਗਤਾਂ ਵਲੋਂ ਨਕਦ ਰਾਸ਼ੀ ਦੇ ਕੇ ਬੰਟੀ ਡੱਲਾ ਦਾ ਮਾਣ ਸਤਿਕਾਰ ਕੀਤਾ ਗਿਆ | ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਗ਼ੋਤਾਖ਼ੋਰ ਬੰਟੀ ਡੱਲਾ ਸਮਾਜ ਵਿਚ ਅਨੋਖੀ ਅਤੇ ਬਚਿੱਤਰ ਸੇਵਾ ਕਰ ਰਿਹਾ ਹੈ | ਨਹਿਰਾਂ ਅਤੇ ਡੂੰਘੇ ਟੋਭਿਆਂ ਵਿਚ ਡੁੱਬ ਕੇ ਮਰਨ ਵਾਲੇ ਲੋਕਾਂ ਦੀ ਪਾਣੀ ਵਿਚੋਂ ਭਾਲ ਕਰ ਕੇ ਮਿ੍ਤਕ ਦੇਹ ਪਰਿਵਾਰ ਨੂੰ ਸੌਂਪਦਾ ਹੈ | ਹੁਣ ਤੱਕ ਸੈਂਕੜੇ ਲਾਸ਼ਾਂ ਪਰਿਵਾਰਾਂ ਨੂੰ ਨਹਿਰਾਂ ਵਿਚੋਂ ਕੱਢ ਕੇ ਦੇ ਚੁੱਕਾ ਹੈ | ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਏਨੀ ਸੇਵਾ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਬੰਟੀ ਡੱਲਾ ਦੀ ਸਾਰ ਨਹੀਂ ਲੈ ਰਹੀ | ਪੰਜਾਬ ਸਰਕਾਰ ਵਲੋਂ ਉਸ ਨੂੰ ਸਰਕਾਰੀ ਨੌਕਰੀ ਜਾਂ ਭੱਤੇ ਦੇ ਤੌਰ 'ਤੇ ਮਾਣ ਸਨਮਾਨ ਦੇਣਾ ਚਾਹੀਦਾ ਹੈ | ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ ਨੇ ਉਸ ਦੀ ਸੇਵਾ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਹਰ ਸਮੇਂ ਬੰਟੀ ਡੱਲਾ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਬੰਟੀ ਡੱਲਾ ਨੇ ਬਾਬਾ ਜੰਗ ਸਿੰਘ ਦੀਵਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਕਿ ਇਸ ਸੇਵਾ ਵਿਚ ਜਾਨ ਦਾ ਖ਼ਤਰਾ ਰਹਿੰਦਾ ਹੈ, ਪਰ ਉਸ ਇਹ ਸੇਵਾ ਬੰਦ ਨਹੀਂ ਕਰਨਗੇ | ਕਿਉਂਕਿ ਰੋਂਦੇ ਪਰਿਵਾਰਾਂ ਦਾ ਦੁੱਖ ਨਹੀਂ ਦੇਖ ਸਕਦੇ | ਉਨ੍ਹਾਂ ਮੰਗ ਕੀਤੀ ਕਿ ਜ਼ਿਆਦਾ ਸਮਾਂ ਪਾਣੀ ਵਿਚ ਰਹਿਣ ਲਈ ਆਕਸੀਜਨ ਸਿਲੰਡਰ ਦੀ ਲੋੜ ਰਹਿੰਦੀ ਹੈ, ਇਸ ਲਈ ਉਹ ਦਿੱਤਾ ਜਾਵੇ ਤਾਂ ਆਸਾਨੀ ਨਾਲ ਲਾਸ ਡੂੰਘੇ ਪਾਣੀ ਵਿਚੋਂ ਕੱਢੀ ਜਾ ਸਕੇ | ਇਸ ਮੌਕੇ ਸਤਨਾਮ ਸਿੰਘ ਝੋਰੜਾ, ਵਿੱਕੀ ਦੀਵਾਨਾ, ਗੋਰਵ ਦੀਵਾਨਾ, ਪਾਲੀ ਵਜੀਦਕੇ, ਦਰਸ਼ਨ ਸਿੰਘ ਸੋਹੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਡੋਰੀ ਵਿਖੇ ਭਾਕਿਯੂ ਉਗਰਾਹਾਂ ਇਕਾਈ ਦੀ ਚੋਣ 'ਚ ਦਰਸ਼ਨ ਸਿੰਘ ਪੰਡੋਰੀ ਪ੍ਰਧਾਨ ਬਣੇ <br/> ਅਗਲੀ ਖ਼ਬਰ ਰੁਜ਼ਗਾਰ ਦਫ਼ਤਰ 'ਚ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਸ਼ੁਰੂ ਹੋਣਗੀਆਂ ਮੁਫ਼ਤ ਕੋਚਿੰਗ ਕਲਾਸਾਂ
Ad Position 24