25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿਵਲ ਹਸਪਤਾਲ ਦੇ ਪਾਰਕਿੰਗ ਸਟੈਂਡ ਦੇ ਠੇਕੇਦਾਰ ਅਤੇ ਨੌਜਵਾਨਾਂ ਵਿਚਕਾਰ ਝੜਪ <br/>

Ad Position 21
No active advertisement
ਐਸ.ਐਮ.ਓ ਵਿਨੋਦ ਕੁਮਾਰ ਨੂੰ ਮੰਗ-ਪੱਤਰ ਦਿੰਦੇ ਹੋਏ ਅਕੌਈ ਸਾਹਿਬ ਦੇ ਸਰਪੰਚ ਕਰਮਜੀਤ ਕੁਮਾਰ ਅਤੇ ਹੋਰ | (ਸੱਜੇ) ਡਾ. ਕੇ.ਡੀ ਕਾਹਲ ਫੱਟੜ ਨੌਜਵਾਨ ਦਾ ਚੈੱਕਅਪ ਕਰਦੇ ਹੋਏ | <br/> 05-06-2025

ਸੰਗਰੂਰ, 4 ਜੂਨ (ਅਮਨਦੀਪ ਸਿੰਘ ਬਿੱਟਾ)- ਸਿਵਲ ਹਸਪਤਾਲ ਸੰਗਰੂਰ 'ਚ ਅੱਜ ਸਥਿਤੀ ਉਸ ਵੇਲੇ ਤਣਾਅ ਵਾਲੀ ਬਣ ਗਈ ਜਦ ਹਸਪਤਾਲ ਦੇ ਪਾਰਕਿੰਗ ਸਟੈਂਡ ਦੇ ਠੇਕੇਦਾਰ ਅਤੇ ਉਸ ਦੇ ਮੁਲਾਜ਼ਮਾਂ ਦੀ ਪਿੰਡ ਅਕੌਈ ਸਾਹਿਬ ਦੇ ਦੌ ਨੌਜਵਾਨਾਂ ਨਾਲ ਝੜਪ ਹੋ ਗਈ | ਝੜਪ ਇੰਨੀ ਜ਼ਿਆਦਾ ਵਧ ਗਈ ਕਿ ਠੇਕੇਦਾਰ ਦੇ ਮੁਲਾਜ਼ਮਾਂ ਵਲੋਂ ਅਕੌਈ ਸਾਹਿਬ ਦੇ ਨੌਜਵਾਨਾਂ 'ਤੇ ਲਾਠੀਆਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੀ ਗੱਲ ਪ੍ਰਤਖਦਰਸ਼ੀ ਕਰ ਰਹੇ ਹਨ | ਹਮਲੇ ਵਿਚ ਫੱਟੜ ਅਕੌਈ ਸਾਹਿਬ ਦੇ ਨੌਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਸਥਿਤ ਜਨਮ ਸ਼ਾਖਾ ਵਿਚ ਆਪਣੇ ਬੱਚੇ ਦਾ ਸਰਟੀਫਿਕੇਟ ਲੈਣ ਆਇਆ ਸੀ | ਰਜਿੰਦਰ ਸਿੰਘ ਨੇ ਆਪਣਾ ਮੋਟਰਸਾਈਕਲ ਸਿਵਲ ਹਸਪਤਾਲ ਦੇ ਬਾਹਰ ਚਾਰਦੀਵਾਰੀ ਨਜ਼ਦੀਕ ਸਥਿਤ ਇੱਕ ਚਾਹ ਦੇ ਖੋਖੇ ਕੋਲ ਪਾਰਕ ਕਰ ਦਿੱਤਾ | ਇਸ ਗੱਲ ਤੋਂ ਤੈਸ਼ ਵਿਚ ਆਏ ਸਾਈਕਲ ਸਟੈਂਡ ਦੇ ਮੁਲਾਜ਼ਮਾਂ ਨੇ ਪਹਿਲਾਂ ਤਾਂ ਰਜਿੰਦਰ ਸਿੰਘ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ | ਫਿਰ ਉਸ ਉੱਪਰ ਰਿਵਾਇਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਉਸੇ ਸਮੇਂ ਇੱਥੋਂ ਸੜਕਾਂ ਤੋਂ ਲੰਘ ਰਹੇ ਅਕੌਈ ਸਾਹਿਬ ਦੇ ਤਰਸਵੀਰ ਸਿੰਘ ਨਾਂਅ ਦੇ ਨੌਜਵਾਨ ਨੇ ਜਦ ਆਪਣੇ ਪਿੰਡ ਦੇ ਦੂਜੇ ਨੌਜਵਾਨ ਰਜਿੰਦਰ ਸਿੰਘ ਨੂੰ ਇਸ ਤਰ੍ਹਾਂ ਘਿਰਿਆ ਦੇਖਿਆ ਤਾਂ ਉਸ ਨੇ ਉਸ ਦਾ ਜਦ ਬਚਾਅ ਕਰਨਾ ਚਾਹਿਆ ਤਾਂ ਹਮਲਾਵਰਾਂ ਨੇ ਉਸ ਉਪਰ ਵੀ ਹਮਲਾ ਕਰ ਦਿੱਤਾ | ਪਬਲਿਕ ਇਕੱਠੀ ਹੋਣ 'ਤੇ ਦੋਵਾਂ ਨੌਜਵਾਨਾਂ ਨੂੰ ਲੋਕਾਂ ਨੇ ਛੁਡਵਾਇਆ ਤਾਂ ਸਾਈਕਲ ਸਟੈਂਡ ਵਾਲੇ ਦੌੜ ਗਏ | ਇਸ ਉਪਰੰਤ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾ ਦਿੱਤਾ | ਸੂਚਨਾ ਮਿਲਣ 'ਤੇ ਪੁੱਜੇ ਪਿੰਡ ਦੀ ਸਰਪੰਚ ਦੇ ਪਤੀ ਕਰਮਜੀਤ ਕੁਮਾਰ ਨੇ ਕਿਹਾ ਕਿ ਹਮਲਾਵਰ ਰਜਿੰਦਰ ਸਿੰਘ ਦੇ ਬਾਹਰ ਖੜੇ ਮੋਟਰਸਾਈਕਲ ਦੀ ਹਵਾ ਕੱਢਣ ਲੱਗੇ ਸਨ ਪਰ ਜਦ ਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ 'ਤੇ ਹਮਲਾ ਕਰ ਦਿੱਤਾ ਗਿਆ | ਕਰਮਜੀਤ ਕੁਮਾਰ ਨੇ ਘਟਨਾ ਦੀ ਇਤਲਾਹ ਪੁਲਿਸ ਦੇ ਨਾਲ ਨਾਲ ਐਸ.ਐਮ.ਓ ਵਿਨੋਦ ਕੁਮਾਰ ਨੂੰ ਵੀ ਲਿਖਤੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਉਨ੍ਹਾਂ ਦੇ ਸਟੈਂਡ ਦਾ ਠੇਕਾ ਰੱਦ ਕਰਨ ਦੀ ਵੀ ਮੰਗ ਕੀਤੀ | ਦੋਵੇਂ ਫੱਟੜ ਨੌਜਵਾਨ ਤਰਸਵੀਰ ਸਿੰਘ ਅਤੇ ਰਜਿੰਦਰ ਸਿੰਘ ਹਸਪਤਾਲ ਵਿਚ ਜੇਰੇ ਇਲਾਜ ਹਨ, ਦਾ ਇਲਾਜ ਕਰ ਰਹੇ ਡਾਕਟਰ ਕੇ.ਡੀ ਕਾਹਲ ਨੇ ਦੱਸਿਆ ਕਿ ਐਕਸਰੇ ਆਦਿ ਕਰਵਾਉਣ ਉਪਰੰਤ ਸਥਿਤੀ ਸਪੱਸ਼ਟ ਹੋਵੇਗੀ | ਇਸ ਮੌਕੇ ਗੁਰਪਿਆਰ ਸਿੰਘ, ਜਸਪ੍ਰੀਤ ਸਿੰਘ ਮੈਂਬਰ ਪੰਚਾਇਤ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੈੱਕ ਬਾਉਂਸ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਧੂਰੀ ਫ਼ਰਦ ਕੇਂਦਰ ਦੇ ਕਰਮਚਾਰੀਆਂ, ਆਪ੍ਰੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ
Ad Position 24