22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਜੈਇੰਦਰ ਸਿੰਗਲਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ 4 ਟਰੱਕ ਚਾਰਾ ਭੇਜਿਆ

Ad Position 21
No active advertisement
ਟਰੱਕ ਰਵਾਨਾ ਕਰਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਹੋਰ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 31-08-2025
ਭਵਾਨੀਗੜ੍ਹ, 30 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਵਿਚ ਆਏ ਹੜ੍ਹਾਂ ਲੈ ਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਨੂੰ ਚਾਰੇ ਦੀ ਕਮੀ ਨੂੰ ਦੇਖਦਿਆਂ 4 ਟਰੱਕ ਚਾਰੇ ਦੇ ਭੇਜੇ | ਇਸ ਸਬੰਧੀ ਪਿੰਡ ਚੰਨੋ ਵਿਖੇ ਚਾਰੇ ਦੇ ਟਰੱਕ ਰਵਾਨਾ ਕਰਦਿਆਂ ਬਾਕਾ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਆ ਜਾਣ ਕਾਰਨ ਲੋਕਾਂ ਨੂੰ ਸਮਾਨ ਅਤੇ ਪਸ਼ੂਆਂ ਨੂੰ ਚਾਰੇ ਦੀ ਕਮੀ ਹੋਣ ਕਾਰਨ ਇਹ ਚਾਰੇ ਦੇ ਟਰੱਕ ਭੇਜਣ ਦਾ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕਾ ਸੰਗਰੂਰ ਦੇ ਸੰਸਦ ਮੈਂਬਰ ਅਤੇ ਵਿਧਾਇਕਾ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਹੈ, ਪ੍ਰਸ਼ਾਸਨ ਜਿੱਥੇ ਵੀ ਚਾਰੇ ਦੀ ਕਮੀ ਮਹਿਸੂਸ ਕਰੇਗਾ, ਉਥੇ ਹੀ ਇਹ ਚਾਰੇ ਦੇ ਟਰੱਕ ਭੇਜੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਹਰ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਬਾਂਹ ਫੜਦਿਆਂ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ, ਬਲਵਿੰਦਰ ਸਿੰਘ ਮੁਨਸ਼ੀਵਾਲਾ, ਕੁਲਵੀਰ ਸਿੰਘ, ਮਿੰਟੂ ਚੰਨੋਂ, ਗੁਰਵਿੰਦਰ ਸਿੰਘ ਚੰਨੋਂ, ਸੋਨੀ ਚੰਨੋਂ, ਵਰਿੰਦਰ ਸਿੰਘ ਲਾਲੀ, ਨੰਬਰਦਾਰ ਗੁਰਪ੍ਰੀਤ ਸਿੰਘ ਕੰਧੋਲਾ, ਜਸਪ੍ਰੀਤ ਸਿੰਘ ਸ਼ਾਹਪੁਰ, ਸ਼ਿਆਮ ਸਿੰਘ ਸ਼ਾਹਪੁਰ, ਕਰਮਜੀਤ ਸਿੰਘ ਸਕਰੌਦੀ, ਹਾਕਮ ਸਿੰਘ ਹਰਦਿੱਤਪੁਰਾ, ਜਗਤਾਰ ਸ਼ਰਮਾਂ ਨਮਾਂਦਾ, ਸਾਹਿਬ ਸਿੰਘ ਸਾਬਕਾ ਸਰਪੰਚ ਭੜ੍ਹੋ,ਪਰਮਜੀਤ ਕੌਰ ਸਾਬਕਾ ਸਰਪੰਚ ਮਸਾਣੀ, ਰਵਿੰਦਰ ਪਾਲ ਕੌਰ ਸਾਬਕਾ ਸਰਪੰਚ ਚੰਨੋਂ, ਹਰਪਾਲ ਸਿੰਘ ਨੂਰਪੁਰਾ, ਕਸ਼ਮੀਰ ਸਿੰਘ ਨੂਰਪੁਰਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਦੀ ਅਗਵਾਈ ਹੇਠ ਮਲੇਰਕੋਟਲਾ ਤੋਂ ਹੜ੍ਹ ਪੀੜਤਾਂ ਲਈ ਹਰੇ-ਚਾਰੇ ਦੇ ਟਰੱਕ ਰਵਾਨਾ
Ad Position 24