22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘੱਗਰ ਦਰਿਆ 'ਚ ਪਾਣੀ ਦਾ ਪੱਧਰ 4 ਫੁੱਟ ਤੱਕ ਘਟਣ ਤੋਂ ਬਾਅਦ ਫਿਰ ਵਧਣਾ ਸ਼ੁਰੂ <br/>

Ad Position 21
No active advertisement
ਖਨੌਰੀ ਵਿਖੇ ਨੱਕੋ ਨੱਕ ਭਰਿਆ ਵਹਿ ਰਿਹਾ ਘੱਗਰ ਦਰਿਆ | (ਸੱਜੇ ) ਖਨੌਰੀ ਵਿਖੇ ਘੱਗਰ ਦਰਿਆ ਵਿਚ ਪਾਣੀ ਦੀ ਮਿਣਤੀ ਕਰਨ ਦੇ ਲਈ ਲੱਗਾ ਹੋਇਆ ਮਾਪ ਦੰਡ | ਤਸਵੀਰਾਂ: ਬਲਵਿੰਦਰ ਸਿੰਘ ਥਿੰਦ <br/> 31-08-2025
ਖਨੌਰੀ, 30 ਅਗਸਤ (ਬਲਵਿੰਦਰ ਸਿੰਘ ਥਿੰਦ) - ਖਨੌਰੀ ਨਾਲ ਖਹਿ ਕੇ ਲੰਘਦੇ ਬਹੁ ਚਰਚਿਤ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਬੀਤੇ ਦਿਨ ਦਾ ਘਟਣ ਤੋਂ ਬਾਅਦ ਅੱਜ ਸ਼ਾਮੀ ਫਿਰ ਵਧਣਾ ਸ਼ੁਰੂ ਹੋ ਗਿਆ ਹੈ | ਅੱਜ ਸਵੇਰੇ ਖਨੌਰੀ ਵਿਖੇ ਘੱਗਰ ਦਰਿਆ ਦੇ ਪੁੱਲ ਆਰ ਡੀ 460 ਤੋਂ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 740.2 'ਤੇ ਚੱਲ ਰਿਹਾ ਸੀ, ਜਿਹੜਾ ਕਿ ਸ਼ਾਮੀ ਕਰੀਬ ਸਾਢੇ 7 ਵਜੇ ਤੱਕ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 741 ਫੁੱਟ ਤੇ ਪਹੁੰਚ ਗਿਆ ਸੀ ਜੋ ਕਿ ਸਵੇਰ ਨਾਲੋਂ ਕਰੀਬ ਇਕ ਫੁੱਟ ਤੱਕ ਵੱਧ ਚੁੱਕਾ ਸੀ | ਜ਼ਿਕਰਯੋਗ ਹੈ ਵੀਰਵਾਰ ਸ਼ਾਮ ਨੂੰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 744.4 'ਤੇ ਪਹੁੰਚ ਗਿਆ ਸੀ, ਜੋ ਕਿ ਬੀਤੇ ਦਿਨ ਤੋਂ ਘਟਦਾ ਹੋਇਆ ਅੱਜ ਸ਼ਨੀਵਾਰ ਸਵੇਰੇ ਨੂੰ 740.2 ਫੁੱਟ ਤੱਕ ਰਹਿ ਗਿਆ ਸੀ | ਪਰਸੋਂ ਤੇ ਕੱਲ੍ਹ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਚੇਤ ਕਰਦਿਆਂ ਜਦੋਂ ਇਹ ਕਿਹਾ ਗਿਆ ਕਿ ਘੱਗਰ ਦਰਿਆ ਵਿਚ ਸੁਖਨਾ ਝੀਲ ਦਾ ਪਾਣੀ ਛੱਡਿਆ ਜਾ ਰਿਹਾ ਹੈ ਤੇ ਪਾਣੀ ਦਾ ਪੱਧਰ ਵਧ ਸਕਦਾ ਹੈ ਤਾਂ ਇਹ ਸੁਣ ਕੇ ਲੋਕਾਂ ਵਿਚ ਸੰਭਾਵੀ ਹੜ੍ਹਾਂ ਨੂੰ ਲੈ ਕੇ ਸਹਿਮ ਪੈਦਾ ਹੋ ਗਿਆ ਸੀ | ਹੁਣ ਜੋ ਸ਼ਾਮ ਨੂੰ ਘੱਗਰ ਦਰਿਆ ਵਿਚ ਜੋ ਕਰੀਬ 1 ਫੁੱਟ ਪਾਣੀ ਵਧ ਗਿਆ ਹੈ | ਇਹ ਛੱਡੇ ਗਏ ਪਾਣੀ ਕਾਰਨ ਹੀ ਵਧਿਆ ਹੈ | ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ, ਅੰਬਾਲਾ, ਰਾਜਪੁਰਾ, ਪਟਿਆਲਾ ਆਦਿ ਖੇਤਰਾਂ ਵਿਚ ਕੋਈ ਬਰਸਾਤ ਨਹੀਂ ਹੋਈ ਅਤੇ ਨਾਲ ਹੀ ਜੋ ਘੱਗਰ ਦਰਿਆ ਵਿਚ ਛੋਟੀਆਂ ਮੋਟੀਆਂ ਨਦੀਆਂ ਨਾਲਿਆਂ ਦਾ ਪਾਣੀ ਪੈਂਦਾ ਸੀ, ਉਨ੍ਹਾਂ ਵਿਚ ਵੀ ਪਾਣੀ ਦਾ ਪੱਧਰ ਘੱਟ ਚੁੱਕਾ ਹੈ ਜਿਸ ਕਰ ਕੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਜਾਪ ਰਹੀ ਪ੍ਰੰਤੂ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ | ਖਨੌਰੀ ਵਿਖੇ ਘੱਗਰ ਦਰਿਆ ਵਿਚ ਪਿੱਛੋਂ ਪਾਣੀ ਨਾਲ ਰੁੜ੍ਹ ਕੇ ਆਈ ਜਲ ਬੂਟੀ ਪੁਲ ਦੇ ਨਾਲ ਅੜੀ ਹੋਈ ਹੈ ਅਤੇ ਉਸ ਜਲ ਬੂਟੀ ਨੂੰ ਕੱਢਣ ਲਈ ਇੱਕ ਮਸ਼ੀਨ ਵੀ ਪੁੱਲ ਦੇ ਕੋਲ ਖੜੀ ਹੈ | ਜਿਸ ਨੇ ਥੋੜੀ ਬਹੁਤੀ ਘਾਹ ਬੂਟੀ ਹੀ ਕੱਢੀ ਹੈ ਪ੍ਰੰਤੂ ਉਸ ਤੋਂ ਬਾਅਦ ਮਸ਼ੀਨ ਉਸੇ ਪ੍ਰਕਾਰ ਹੀ ਕੇਵਲ ਖਾਨਾਪੂਰਤੀ ਦੇ ਲਈ ਖੜ੍ਹਾਈ ਗਈ ਹੈ | ਸ਼ਾਇਦ ਡਰੇਨਜ਼ ਵਿਭਾਗ ਵਾਲਿਆਂ ਦੀ ਇਹ ਸੋਚ ਹੋਵੇ ਕਿ ਪਾਣੀ ਉੱਤਰਨ ਦੇ ਨਾਲ ਜਲ ਬੂਟੀ ਆਪੇ ਹੀ ਅੱਗੇ ਰੁੜ੍ਹ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਰਿੰਦਰ ਗੁਪਤਾ ਸਨਮਾਨਿਤ <br/> ਅਗਲੀ ਖ਼ਬਰ ਅਸ਼ਲੀਲ ਹਰਕਤਾਂ ਕਰਨ 'ਤੇ ਅਧਿਆਪਕ ਨੂੰ ਸਿੱਖ ਜਥੇਬੰਦੀ ਨੇ ਚਾੜਿ੍ਹਆ ਕੁਟਾਪਾ <br/>
Ad Position 24