11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰੀ

Ad Position 21
No active advertisement
ਅਜੀਤ ਡੈਸਕ 02-09-2025

ਭਵਾਨੀਗੜ੍ਹ, 1 ਸਤੰਬਰ (ਲਖਵਿੰਦਰ ਪਾਲ ਗਰਗ) - ਸਥਾਨਕ ਸ਼ਹਿਰ ਦੀ ਇੱਕ ਲੜਕੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਵਲੋਂ 9 ਲੱਖ ਰੁਪਿਆਂ ਦੀ ਠੱਗੀ ਮਾਰਨ ਤੇ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਸਥਾਨਕ ਸ਼ਹਿਰ ਦੇ ਵਾਸੀ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਵਲੋਂ ਜ਼ਿਲ੍ਹਾ ਮੁਖੀ ਕੋਲ ਕੀਤੀ ਗਈ ਸ਼ਿਕਾਇਤ 'ਚ ਲਿਖਾਏ ਗਏ ਬਿਆਨਾ ਅਨੁਸਾਰ ਕਿ ਉਸ ਨੇ ਆਪਣੀ ਲੜਕੀ ਪਰਮਜੀਤ ਕੌਰ ਨੂੰ ਆਸਟੇ੍ਰਲੀਆ ਭੇਜਣ ਦੀ ਇੱਛਾ ਨਾਲ ਆਪਣੇ ਲੜਕੇ ਗੁਰਪਾਲ ਸਿੰਘ ਰਾਹੀ ਇੱਕ ਲੜਕੀ ਨਾਲ ਸੰਪਰਕ ਕੀਤਾ ਸੀ ਜਿਸ ਨਾਲ ਉਸ ਦੇ ਲੜਕੇ ਦੀ ਪਹਿਲਾਂ ਤੋਂ ਹੀ ਜਾਣ ਪਹਿਚਾਣ ਸੀ | ਉਸ ਲੜਕੀ ਨਾਲ ਗੱਲਬਾਤ ਹੋਣ ਤੋਂ ਬਾਅਦ ਉਸ ਨੇ ਅਪੈ੍ਰਲ 2023 ਵਿਚ 2 ਲੱਖ ਰੁਪਏ ਦੱਸੇ ਗਏ ਬੈਂਕ ਖਾਤੇ 'ਚ ਟਰਾਂਸਫ਼ਰ ਕਰ ਦਿੱਤੇ ਸੀ | ਇਸ ਤੋਂ ਬਾਅਦ ਉਸ ਲੜਕੀ ਨੇ ਪਰਮਜੀਤ ਕੌਰ ਦੇ ਕਾਗ਼ਜ਼ ਪੱਤਰ ਚੰਦਨ ਜਾਸੂਜਾ ਨੂੰ ਭੇਜ ਦਿੱਤੇ ਸੀ | ਜਿਸ ਤੋਂ ਬਾਅਦ ਉਹ ਚੰਦਨ ਜਾਸੂਜਾ ਦੇ ਸੰਪਰਕ 'ਚ ਆਏ ਤੇ ਉਸ ਨੂੰ ਆਪਣੀ ਲੜਕੀ ਨੂੰ ਵਿਦੇਸ਼ (ਆਸਟ੍ਰੇਲੀਆ) ਭੇਜਣ ਦੇ ਲਈ ਅਲੱਗ ਅਲੱਗ ਸਮੇਂ 'ਤੇ 7 ਲੱਖ ਰੁਪਏ ਦੇ ਦਿੱਤੇ ਸੀ | ਇਸ ਤੋਂ ਬਾਅਦ ਉਸ ਵਲੋਂ ਇਨ੍ਹਾਂ ਨੂੰ ਵਿਦੇਸ਼ ਜਾਣ ਦੇ ਲਈ ਦਿੱਤੇ ਗਏ ਕਾਗ਼ਜ਼ ਪੱਤਰ ਤੇ ਵੀਜ਼ਾ ਚੈੱਕ ਕਰਵਾਉਣ 'ਤੇ ਜਾਅਲੀ ਨਿਕਲੇ | ਜਦੋਂ ਉਸ ਨੇ ਆਪਣੇ ਦਿੱਤੇ ਹੋਏ ਰੁਪਏ ਵਾਪਸ ਮੰਗੇ ਤਾਂ ਉਸ ਨੇ ਰੁਪਏ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤਾ | ਜਿਸ ਦੀ ਸ਼ਿਕਾਇਤ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ | ਇਸ ਸਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਵਾਨੀਗੜ੍ਹ ਦੀ ਸ਼ਿਕਾਇਤ 'ਤੇ ਚੰਦਨ ਜਾਸੂਜਾ ਪੁੱਤਰ ਅਸ਼ਵਨੀ ਕੁਮਾਰ ਜਾਸੂਜਾ ਵਾਸੀ ਆਜੀਮਗੜ, ਅਬੋਹਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਲਪੇਟ 'ਚ ਆਏ ਪੰਜਾਬ ਵਾਸੀਆਂ ਪ੍ਰਤੀ ਕੇਂਦਰ ਵਲੋਂ ਵੱਟੀ ਚੁੱਪੀ ਨੇ ਲੋਕਾਂ ਨੂੰ ਲਾਵਾਰਸਾਂ ਜਿਹਾ ਅਹਿਸਾਸ ਕਰ... ਅਗਲੀ ਖ਼ਬਰ ਅੱਖਾਂ ਦੇ ਮੁਫ਼ਤ ਚੈੱਕਅੱਪ ਅਤੇ ਹੋਮਿਓਪੈਥਿਕ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ
Ad Position 24