ਕੌਹਰੀਆਂ, 1 ਸਤੰਬਰ (ਸੁਨੀਲ ਕੁਮਾਰ ਗਰਗ) - ਨੇੜਲੇ ਪਿੰਡ ਸ਼ਾਦੀਹਰੀ ਵਿਖੇ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਐਜੂਕੇਸ਼ਨ ਰਿਲੀਫ ਐਂਡ ਵੈਲਫੇਅਰ ਸੋਸਾਇਟੀ ਪਟਿਆਲਾ ਦੇ ਸਹਿਯੋਗ ਦੇ ਨਾਲ ਸਵ. ਸੋਹਣ ਲਾਲ ਅਤੇ ਸਵ: ਸੰਦੀਪ ਕੁਮਾਰ ਦੀ ਯਾਦ ਵਿਚ ਮੁਫ਼ਤ ਅੱਖਾਂ ਦਾ ਚੈੱਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਦੀਹਰੀ ਵਿਖੇ ਲਗਾਇਆ ਗਿਆ | ਇਸ ਕੈਂਪ ਦੌਰਾਨ 250 ਮਰੀਜ਼ਾਂ ਦੀ ਹੋਈ ਜਾਂਚ | ਇਸ ਮੌਕੇ ਆਸ਼ਟ ਜਿਊਲਰਜ਼ ਮਨਦੀਪ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਰਪੰਚ ਜਗਸੀਰ ਸਿੰਘ ਜੱਗਾ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ ਮਾਹਿਰ ਡਾਕਟਰ ਜੇ.ਪੀ.ਐਸ ਅੱਖਾਂ ਦੇ ਮਾਹਿਰ ਸੋਢੀ ਸਿੰਘ ਪਟਿਆਲਾ, ਡਾਕਟਰ ਸੁਰਜੀਤ ਸਿੰਘ ਹੋਮਿਓਪੈਥਿਕ, ਡਾਕਟਰ ਮਨਨ ਵਰਮਾ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ | ਇਸ ਦੌਰਾਨ ਸਰਪੰਚ ਜਗਸੀਰ ਜੱਗਾ ਨੇ ਕਿਹਾ ਕਿ ਸਵ. ਸੋਹਣ ਲਾਲ ਅਤੇ ਸਵ. ਸੰਦੀਪ ਕੁਮਾਰ ਵਿਛੋੜਾ ਦੇ ਗਏ ਸਨ ਜਿਸ ਕਰ ਕੇ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇਹ ਉਪਰਾਲਾ ਕੀਤਾ | ਇਸ ਸਮੇਂ ਰਜਨੀਸ਼ ਪ੍ਰਧਾਨ, ਮੁਕਤੀ ਪ੍ਰਧਾਨ ਜਰਨਲ ਆਚਾਰੀਆ ਧਰਮ ਮਿਤਰਾ ਅਨੰਦ ਨੇ ਕੈਂਪ ਦੀ ਸ਼ਲਾਘਾ ਕੀਤੀ | ਡਾ. ਬਿਕਰਮਜੀਤ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਕੇਵਲ ਕਿ੍ਸ਼ਨ ਗਰਗ, ਸੱਤਪਾਲ ਸਿੰਘ, ਸੋਮਾ ਗਰਗ, ਜਗਸੀਰ ਸਿੰਘ ਜੱਗੀ ਸਟਾਰ ਫਲੈਕਸ, ਪ੍ਰੀਤ ਹਰੀਕਾ, ਮਨੀਸ਼ ਗਰਗ (ਸੈਕਟਰੀ), ਚੀਨੂ ਗਰਗ, ਗੁਰਚਰਨ ਸਿੰਘ ਹਰੀਕਾ, ਸੁਰਜੀਤ ਸਿੰਘ ਸਟਾਰ ਫਲੇਕਸ, ਅਵਤਾਰ ਤਾਰੀ, ਗੁਰਸੇਵ ਸਿੰਘ ਫ਼ੌਜੀ, ਸਤਗੁਰ ਸਿੰਘ ਪੰਚ, ਸਾਬਕਾ ਪੰਚ ਜੱਗਾ ਸਿੰਘ, ਪ੍ਰਦੀਪ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ |