ਖਨÏਰੀ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਭਾਰੀ ਸਹਿਮ
ਅਜੀਤ ਡੈਸਕ
02-09-2025
ਘੱਗਰ ਦਰਿਆ ਵਿਚ ਖਨÏਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁੱਲ ਆਰ ਡੀ -460 ਵਿਚ ਬਰਸਾਤਾਂ ਦਾ ਵੱਡੀ ਮਾਤਰਾ ਵਿਚ ਪਾਣੀ ਆਉਣ ਦੇ ਨਾਲ ਹੀ ਵੱਡੇ ਪੱਧਰ 'ਤੇ ਜਲ ਬੂਟੀ ਆ ਕੇ ਪਿਛਲੇ ਚਾਰ ਪੰਜ ਦਿਨਾਂ ਤੋਂ ਫਸੀ ਹੋਈ ਸੀ ਲੇਕਿਨ ਪ੍ਰਸ਼ਾਸਨ ਵਲੋਂ ਜਲ ਬੂਟੀ ਕਢਵਾਏ ਜਾਣ ਦੇ ਲਈ ਘੱਗਰ ਦਰਿਆ ਦੇ ਕੰਢੇ 'ਤੇ ਇਕ ਦੇ ਸੀ ਬੀ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਖੜੀਆਂ ਕਰਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਸੀ ਲੇਕਿਨ ਅੱਜ ਅਜੀਤ ਅਖਬਾਰ ਵਿੱਚ ਘੱਗਰ ਦਰਿਆ ਦੇ ਪੁੱਲ ਦੇ ਨਾਲ ਜਲ ਬੂਟੀ ਫਸੇ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਡਰੇਨੇਜ ਵਿਭਾਗ ਵਲੋਂ 2 ਜੇ ਸੀ ਬੀ ਮਸ਼ੀਨਾਂ ਅਤੇ ਕਈ ਟਰੈਕਟਰ ਟਰਾਲੀਆਂ ਲਗਾ ਕੇ ਜਲ ਬੂਟੀ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ¢ ਇਸ ਜਲ ਬੂਟੀ ਨੂੰ ਕੱਢਦੇ ਸਮੇਂ ਉਸ ਦੀ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਨੂੰ ਇਕ ਅਧਿਕਾਰੀ ਦੱਸੀ ਜਾ ਰਹੀ ਇਕ ਮਹਿਲਾ ਵੱਲੋਂ ਫੋਟੋ ਖਿੱਚਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਇਹ ਜਲ ਬੂਟੀ ਪਹਿਲਾਂ ਕਿਉਂ ਨਹੀਂ ਕੱਢੀ ਗਈ , ਬਾਰੇ ਉਹ ਮਹਿਲਾ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰਦਿਆਂ ਨੋ ਕੁਮੈਂਟਸ ਨੋ ਕੁਮੈਂਟਸ ਕਰਦਿਆਂ ਉਥੋਂ ਚਲੀ ਗਈ¢