ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ) - ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਦਾ ਵਫ਼ਦ ਸ੍ਰੀ ਭੁਪਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਨਵੇਂ ਆਏ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੂੰ ਮਿਲਿਆ | ਐਸੋਸੀਏਸ਼ਨ ਨੇ ਜਿੱਥੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਕਿਹਾ ਕਿ ਉੱਥੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰਨ ਦਾ ਭਰੋਸਾ ਵੀ ਦਿਵਾਇਆ | ਡਿਪਟੀ ਕਮਿਸ਼ਨਰ ਨੇ ਭੁਪਿੰਦਰ ਸਿੰਘ ਜੱਸੀ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੀ ਹਰ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ਉੱਤੇ ਕੱਢਣ ਲਈ ਯਤਨਸ਼ੀਲ ਰਹੇਗਾ | ਇਸ ਮੌਕੇ ਅਵਿਨਾਸ਼ ਸ਼ਰਮਾ ਜਨਰਲ ਸਕੱਤਰ, ਜਗਜੀਤਇੰਦਰ ਸਿੰਘ ਚੇਅਰਮੈਨ, ਹਰਵਿੰਦਰ ਸਿੰਘ ਭੱਠਲ ਉਪ ਪ੍ਰਧਾਨ, ਜੰਟ ਸਿੰਘ ਸੋਹੀਆ ਐਡੀਟਰ, ਹਰਪਾਲ ਸਿੰਘ ਸੰਗਰੂਰਵੀ ਸਕੱਤਰ, ਪੀ.ਸੀ ਬਾਘਾ, ਨੰਦ ਲਾਲ ਮਲਹੋਤਰਾ, ਓਮ ਪ੍ਰਕਾਸ਼ ਹਾਜ਼ਰ ਸਨ |