11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-09-2025
ਲੌਂਗੋਵਾਲ, 1 ਸਤੰਬਰ (ਵਿਨੋਦ ਸ਼ਰਮਾ) - ਉਦਾਸੀਨ ਸੰਪ੍ਰਦਾਇ ਦੇ ਬਾਨੀ ਭਗਵਾਨ ਸ਼੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਪ੍ਰਾਚੀਨ ਉਦਾਸੀਨ ਮਹਾਂ ਮੰਡਲ ਪੰਜਾਬ ਦੇ ਜਰਨਲ ਸਕੱਤਰ ਮਹਾਂ ਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ ਮੁੱਖ ਸੇਵਾਦਾਰ ਗਊਸ਼ਾਲਾ ਸ਼ੇਰੋਂ ਨੇ ਆਪਣੇ ਪ੍ਰਵਚਨਾਂ ਦੌਰਾਨ ਭਗਵਾਨ ਸ਼੍ਰੀ ਚੰਦਰ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਭਗਵਾਨ ਸ਼੍ਰੀ ਚੰਦਰ ਜੀ ਦਾ ਸਮੁੱਚਾ ਜੀਵਨ ਲੋਕਾਈ ਲਈ ਸਮਰਪਿਤ ਰਿਹਾ ਹੈ | ਆਪ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ | ਜਤੀ ਸਤੀ ਰਹਿ ਕੇ ਵੀ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕੀਤਾ | ਲੰਗਰ ਅਤੇ ਪੰਗਤ ਦੀ ਪਰੰਪਰਾ ਦਾ ਵਿਕਾਸ ਕੀਤਾ | ਡਾ. ਸਵਾਮੀ ਚੰਦਰ ਮੁਨੀ ਨੇ ਕਿਹਾ ਕਿ ਗੁਰਬਾਣੀ ਦੇ ਲੜ ਲੱਗ ਕੇ ਹੀ ਮਨੁੱਖਾ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ ਅਤੇ ਮਹਾਂਪੁਰਸ਼ਾਂ ਦੇ ਦਿਹਾੜੇ ਵੀ ਗੁਰੂ ਦੀ ਓਟ ਵਿਚ ਮਨਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ ਆਸਰਾ ਫਾਊਾਡੇਸ਼ਨ ਧੂਰੀ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਅਗਲੀ ਖ਼ਬਰ ਪੈਨਸ਼ਨਰਾਂ ਦਾ ਵਫ਼ਦ ਨਵੇਂ ਆਏ ਡਿਪਟੀ ਕਮਿਸ਼ਨਰ ਨੂੰ ਮਿਲਿਆ
Ad Position 24