ਸ਼ੇਰਪੁਰ, 3 ਸਤੰਬਰ (ਜੋਸ਼ੀ, ਖੇੜੀ) - ਸ਼ੇਰਪੁਰ ਤੋਂ ਅਜੀਤ ਸਮਾਚਾਰ ਦੇ ਪੱਤਰਕਾਰ ਹਰਿੰਦਰ ਗੋਇਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਨੀਲਮ ਰਾਣੀ (53) ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਬੇਵਕਤੀ ਮੌਤ 'ਤੇ 'ਅਜੀਤ' ਦਫ਼ਤਰ ਜਲੰਧਰ ਤੋਂ ਮੈਡਮ ਗੁਰਜੋਤ ਕੌਰ, ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸ. ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਸਮਾਚਾਰ ਸੰਗਰੂਰ ਸਤਪਾਲ ਸਤਿਅਮ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਜ਼ਾਹਿਰ ਕੀਤੀ |