13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੰਦਾ ਨਾਲਾ ਓਵਰ ਫਲੋਅ ਹੋ ਕੇ ਸਿਬੀਆ ਪਿੰਡ 'ਚ ਵੜਿਆ

Ad Position 21
No active advertisement
ਅਜੀਤ ਡੈਸਕ 04-09-2025
ਸੰਗਰੂਰ 3 ਸਤੰਬਰ (ਧੀਰਜ ਪਸ਼ੋਰੀਆ ) ਸੰਗਰੂਰ ਤੋਂ ਤੁੰਗਾਂ-ਕੁਲਰਾਂ- ਸੁਨਾਮ ਰੋਡ ਨਾਲ ਜਾਂਦੇ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਣ ਅਤੇ ਨਜਾਇਜ ਕਬਜਿਆਂ ਕਾਰਨ ਨਾਲਾ ਓਵਰਫਲੋ ਹੋ ਗਿਆ ਅਤੇ ਗੰਦਾ ਪਾਣੀ ਨਾਲ ਲਗਦੇ ਸਿਬੀਆਂ ਪਿੰਡ ਵਿਚ ਜਾ ਵੜਿਆ ਜਿਸ ਤੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਸੰਗਰੂਰ-ਸੁਨਾਮ ਰੋਡ 'ਤੇ ਜਾਮ ਲਾ ਦਿੱਤਾ¢ ਮÏਕੇ 'ਤੇ ਪੁੱਜੇ ਵਿਧਾਇਕਾ ਨਰਿੰਦਰ ਕÏਰ ਭਰਾਜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿੰਨ ਜੇਸੀਬੀ ਮਸ਼ੀਨਾਂ ਲਾ ਕੇ ਨਾਲੇ ਦੀ ਸਫਾਈ ਦਾ ਕੰਮ ਅਰੰਭ ਕਰਵਾਇਆ¢ ਪਿੰਡ ਸਿਬੀਆਂ ਦੇ ਸਰਪੰਚ ਹਾਕਮ ਸਿੰਘ ਨੇ ਦੱਸਿਆ ਕਿ ਇਸ ਗੰਦੇ ਨਾਲੇ ਦੀ ਸਫਾਈ ਸਮੇਂ ਸਿਰ ਨਹੀਂ ਕਰਵਾਈ ਗਈ ਅਤੇ ਹੁਣ ਪਿੰਡ ਵਾਸੀਆਂ ਨੂੰ ਇਸਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਨਾਲਾ ਜਿੱਥੇ ਗੰਦਗੀ ਨਾਲ ਭਰਿਆ ਹੋਇਆ, ਉਥੇ ਹੀ ਇਸ ਨਾਲੇ ਉਪਰ ਕਈ ਥਾਂ ਨਜਾਇਜ ਕਬਜੇ ਹੋਣ ਕਾਰਨ ਨਾਲੇ ਦਾ ਪਾਣੀ ਅੱਗੇ ਨਹੀਂ ਨਿਕਲ ਰਿਹਾ¢ ਬੁੱਧਵਾਰ ਨੂੰ ਨਾਲਾ ਓਵਰਫਲੋ ਹੋ ਗਿਆ ਅਤੇ ਇਸਦਾ ਗੰਦਾ ਪਾਣੀ ਪਿੰਡ ਵਿਚ ਦਾਖਿਲ ਕਰ ਗਿਆ¢ ਪਿੰਡ ਵਿਚ ਪਾਣੀ ਗੁਰੂਘਰ ਤੱਕ ਪੁੱਜ ਗਿਆ ਹੈ ਅਤੇ ਪਿੰਡ ਵਿਚ ਬਦਬੂ ਫੈਲ ਗਈ ਹੈ¢ ਪਿੰਡ ਵਾਸੀਆਂ ਨੇ ਦੋਸ਼ ਲਾਇਆ ਇਸ ਗੰਦੇ ਨਾਲੇ ਵਿਚ ਨਾਲ ਲਗਦੀ ਕਲੋਨੀ ਦੇ ਲੋਕਾਂ ਨੇ ਭੜੋਲੀਆਂ (ਸੀਮਿੰਟ ਦੇ ਪਾਈਪ) ਸੁੱਟੇ ਹੋਏ ਹਨ¢ ਜਿਨਾਂ ਵਿਚ ਘਾਹ ਫੂਸ ਫਸਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਜਾਂਦੀ ਹੈ¢ ਪਿੰਡ ਵਾਸੀਆਂ ਵਲੋ ਲਾਏ ਜਾਮ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਚਰਨਜੋਤ ਸਿੰਘ ਵਾਲੀਆ ਆਪਣੇ ਅਮਲੇ ਸਮੇਤ ਪੁੱਜੇ ਅਤੇ ਮÏਕੇ 'ਤੇ ਤਿੰਨ ਜੇਸੀਬੀ ਮਸ਼ੀਨਾਂ ਲਾ ਕੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ¢ ਵਿਧਾਇਕਾ ਨਰਿੰਦਰ ਕÏਰ ਭਰਾਜ ਨੇ ਕਿਹਾ ਕਿ ਹੋ ਰਹੀ ਬਹੁਤ ਜਿਆਦਾ ਬਾਰਿਸ਼ ਕਾਰਣ ਇਹ ਦਿੱਕਤ ਆਈ ਹੈ¢ ਬਾਕੀ ਜੋ ਨਾਲਾ ਕਵਰ ਕੀਤਾ ਹੋਇਆ ਸੀ ਓੁਸ ਤੋਂ ਸਲੈਬਾਂ ਚੁਕਵਾਈਆਂ ਜਾ ਰਹੀਆਂ ਹਨ¢ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਓੁਣ ਦਿੱਤੀ ਜਾਵੇਗੀ¢
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਗਣੇਸ਼ ਉਤਸਵ ਮੌਕੇ ਵਿਧਾਇਕਾ ਭਰਾਜ ਨੇ ਭਰੀ ਹਾਜ਼ਰੀ
Ad Position 24