ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਡੀ.ਸੀ ਸੰਗਰੂਰ ਨੂੰ ਮੰਗ ਪੱਤਰ ਹੜ੍ਹਾਂ ਦੀ ਮਹਾਂਮਾਰੀ ਨੂੰ ਲੈ ਕੇ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਹਾਂਮਾਰੀ ਦਾ ਜ਼ੰੁਮੇਵਾਰ ਸਾਡੀਆਂ ਸਰਕਾਰਾਂ ਹਨ, ਜਿਸ ਵਿਚ ਸਮੇਂ ਤੋਂ ਪਹਿਲਾਂ ਡੈਮਾਂ ਨੂੰ ਖ਼ਾਲੀ ਨਾ ਕਰਕੇ ਡੈਮਾਂ ਦੀ ਸਫ਼ਾਈ ਸਮੇਂ ਸਿਰ ਨਾ ਕਰਕੇ ਹੜ੍ਹਾਂ ਵਿਚੋਂ ਲੋਕਾਂ ਨੂੰ ਕੱਢਣ ਲਈ ਪੰਜਾਬ ਸਰਕਾਰ ਵਲੋਂ ਪੂਰਾ ਪ੍ਰਬੰਧ ਨਾ ਕਰਨਾ ਹੜ੍ਹਾਂ ਕਾਰਨ ਜੋ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ | ਇਹ ਨੁਕਸਾਨ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਹੈ | ਇਸ ਮੌਕੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿਚ ਜੋ ਮੌਤਾਂ ਹੋਈਆਂ ਹਨ ਇੰਨਾ ਪਰਿਵਾਰਾਂ ਨੂੰ ਬਿਨਾਂ ਦੇਰੀ ਤੋਂ ਤੱਕੜੀ ਮਾਇਕ ਸਹਾਇਤਾ ਦਿੱਤੀ ਜਾਵੇ ਬਰਸਾਤੀ ਮੌਸਮ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਪਹਿਲਾਂ ਤੌਰ 'ਤੇ ਪੱਕੇ ਪ੍ਰਬੰਧ ਕੀਤੇ ਜਾਣ, ਕਾਰਪੋਰੇਟਾਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਪਹਾੜਾਂ ਅਤੇ ਜੰਗਲਾਂ ਦੀ ਕਟਾਈ ਬੰਦ ਕੀਤੀ ਜਾਵੇ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਸਮੇਤ ਭਾਰਤ ਦੇ ਵੱਖ-ਵੱਖ ਸਟੇਟਾਂ ਵਿਚੋਂ ਜੋ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ | ਇਸ ਮਹਾਂਮਾਰੀ ਨੂੰ ਫ਼ੌਰੀ ਕੌਮੀ ਆਫ਼ਤ ਐਲਾਨ ਕੇ ਵੱਡੇ ਪੱਧਰ ਤੇ ਕੇਂਦਰ ਸਰਕਾਰ ਮੁਆਵਜ਼ੇ ਦਾ ਐਲਾਨ ਕਰੇ | ਅੱਜ ਸੂਬਾ ਆਗੂ ਜਨਕ ਸਿੰਘ ਭਟਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਬਹਾਲ ਸਿੰਘ ਢੀਂਡਸਾ ਦਰਸ਼ਨ ਸਿੰਘ ਚੰਗਾਲੀ ਗਾਲੀ ਵਾਲਾ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਬਲਾਕ ਦਿੜ੍ਹਬਾ ਤੇ ਭਰਪੂਰ ਸਿੰਘ ਮੌੜਾ ਲਹਿਰਾ ਬਲਾਕ ਦੇ ਕਰਨੈਲ ਸਿੰਘ ਗਨੋਟਾ ਬਲਾਕ ਧੂਰੀ ਦਰਸ਼ਨ ਸਿੰਘ ਕਿਲਾ ਹੀਕਮਾ ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਆਦਿ ਹਾਜ਼ਰ ਸਨ |