15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਧਿਆਪਕ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ- ਅਧਿਆਪਕ ਹੀ ਸਮਾਜ ਦਾ ਭਵਿੱਖ ਸਿਰਜਦੇ ਹਨ- ਚੀਮਾ

Ad Position 21
No active advertisement
ਅਜੀਤ ਡੈਸਕ 06-09-2025
ਲਹਿਰਾਗਾਗਾ, 5 ਸਤੰਬਰ (ਅਸ਼ੋਕ ਗਰਗ) - ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਅਧਿਆਪਕ-ਦਿਵਸ ਨੂੰ ਸਮਰਪਿਤ ਵਿਚਾਰ-ਚਰਚਾ ਕਰਵਾਈ ਗਈ | ਇਸ ਮੌਕੇ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਮਜ਼ਬੂਤ ਬੁਨਿਆਦ ਅਤੇ ਮਾਰਗ ਦਰਸ਼ਕ ਬਣਦੇ ਹਨ | ਉਹ ਉਨ੍ਹਾਂ ਵਿਚ ਕਦਰਾਂ-ਕੀਮਤਾਂ ਦਾ ਪ੍ਰਵਾਹ ਕਰਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਲਈ ਤਿਆਰ ਕਰ ਕੇ ਸਮਾਜ ਵਿਚ ਆਪਣਾ ਹਿੱਸਾ ਪਾਉਂਦੇ ਹਨ | ਵਿਦਿਆਰਥੀ ਉੱਪਰ ਅਧਿਆਪਕ ਦੁਆਰਾ ਦਿੱਤੇ ਜਾਂਦੇ ਪਿਆਰ, ਅਤੇ ਉਸ ਦੀ ਨਿਸ਼ਠਾ ਅਤੇ ਕਾਬਲੀਅਤ ਦਾ ਅਸਰ ਪੈਂਦਾ ਹੈ |ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ | ਉਹ ਵਿਦਿਆਰਥੀਆਂ ਨੂੰ ਉਦੇਸ਼ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਨਾਗਰਿਕ ਦੇ ਰੂਪ ਵਿਚ ਸਫਲਤਾ ਲਈ ਤਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜਿਊਣ ਲਈ ਪ੍ਰੇਰਿਤ ਕਰਦੇ ਹਨ | ਅੱਜ ਦੇ ਵਿਦਿਆਰਥੀ ਕੱਲ੍ਹ ਦੇ ਨੇਤਾ ਹਨ ਅਤੇ ਇਸ ਮਹੱਤਵਪੂਰਨ ਸਮੇਂ ਅਧਿਆਪਕ ਹੀ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਦੇ ਹਨ | ਇਸੇ ਦੌਰਾਨ ਕੰਵਲਜੀਤ ਸਿੰਘ ਢੀਂਡਸਾ ਦੀ ਨਿਰਦੇਸ਼ਨਾ ਵਿਚ ਦੇਸ਼ ਦੇ ਮਹਾਨ ਚਿੰਤਕਾਂ ਮਹਾਤਮਾ ਗਾਂਧੀ, ਜੇ ਕਿ੍ਸ਼ਨਾਮੂਰਤੀ, ਰਵਿੰਦਰ ਨਾਥ ਟੈਗੋਰ ਅਤੇ ਅਰਵਿੰਦੋ ਘੋਸ਼ ਦੇ ਵਿਚਾਰਾਂ 'ਤੇ ਆਧਾਰਿਤ ਸੰਵਾਦ ਦਾ ਆਯੋਜਨ ਕੀਤਾ ਗਿਆ | ਸਕੂਲ ਅਧਿਆਪਕਾਂ ਨੇ ਵੱਖੋ-ਵੱਖਰੇ ਗਰੁੱਪਾਂ ਵਿਚ ਨੁੱਕੜ ਨਾਟਕ ਪੇਸ਼ ਕੀਤੇ | ਮਾਨ ਭੈਣਾਂ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਐਸ.ਡੀ.ਐਮ ਸੂਬਾ ਸਿੰਘ ਅਤੇ ਡੀਐਸਪੀ ਦੀਪਇੰਦਰ ਪਾਲ ਸਿੰਘ ਜੇਜੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਅਤੇ ਸੰਭਾਵੀ ਮਹਾਂਮਾਰੀ ਦੇ ਖ਼ਤਰੇ ਨੂੰ ਲੈ ਕੇ ਕਿਸਾਨਾਂ ਨੇ ਡੀ. ਸੀ. ਨੂੰ ਦਿੱਤਾ ਮੰਗ...
Ad Position 24