15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨੰਬਰਦਾਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ

Ad Position 21
No active advertisement
ਅਜੀਤ ਡੈਸਕ 06-09-2025
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਅਤੇ ਵੱਖ ਵੱਖ ਤਹਿਸੀਲਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਮਹਾਂਵੀਰ ਚੌਕ, ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਭਰਪੂਰ ਸਿੰਘ ਗਹਿਲਾਂ ਪ੍ਰਧਾਨ ਤਹਿਸੀਲ ਭਵਾਨੀਗੜ੍ਹ, ਜਾਗਰ ਸਿੰਘ ਬੰਗਾਵਾਲੀ ਪ੍ਰਧਾਨ ਤਹਿਸੀਲ ਸੰਗਰੂਰ, ਕੇਸਰ ਸਿੰਘ ਜੱਖਲਾ ਪ੍ਰਧਾਨ ਤਹਿਸੀਲ ਧੂਰੀ, ਹਰਦੀਪ ਸਿੰਘ ਚੰਗਾਲੀਵਾਲਾ ਪ੍ਰਧਾਨ ਤਹਿਸੀਲ ਲਹਿਰਾ, ਨਛੱਤਰ ਸਿੰਘ ਬੜੀ ਪ੍ਰਧਾਨ ਤਹਿਸੀਲ ਸ਼ੇਰਪੁਰ, ਬਲਵਿੰਦਰ ਸਿੰਘ ਸ਼ੇਰੋਂ ਪ੍ਰਧਾਨ ਤਹਿਸੀਲ ਚੀਮਾ, ਪਰਮਜੀਤ ਸਿੰਘ ਕਿਲਾਭਰੀਆ ਪ੍ਰਧਾਨ ਤਹਿਸੀਲ ਲੌਂਗੋਵਾਲ ਤੋਂ ਇਲਾਵਾ ਵੱਖ-ਵੱਖ ਤਹਿਸੀਲਾਂ ਦੇ ਨੰਬਰਦਾਰਾਂ ਅਤੇ ਅਹੁਦੇਦਾਰ ਸ਼ਾਮਲ ਹੋਏ | ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਮੰਗਵਾਲ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਦੇ ਦੱਸਿਆ ਕਿ ਜ਼ਿਲ੍ਹਾ ਕਮੇਟੀ ਦਾ ਗਠਨ ਕਰਨਾ ਸੀ ਪਰੰਤੂ ਮੌਸਮ ਖ਼ਰਾਬ ਹੋਣ ਕਰ ਕੇ ਸਮੂਹ ਤਹਿਸੀਲਾਂ ਦੇ ਪ੍ਰਧਾਨ ਮੀਟਿੰਗ ਵਿਚ ਨਾ ਆਉਣ ਕਰ ਕੇ ਜ਼ਿਲ੍ਹਾ ਕਮੇਟੀ ਦਾ ਗਠਨ ਨਹੀ ਹੋ ਸਕਿਆ, ਇਸ ਵਿਚ ਤਹਿਸੀਲਾਂ ਦੇ ਪ੍ਰਧਾਨ ਜੋ ਹਾਜ਼ਰ ਆਏ ਉਨ੍ਹਾਂ ਵਲੋ ਦਿੱਤੇ ਹੋਏ ਨੁਮਾਇੰਦੇ ਜ਼ਿਲ੍ਹਾ ਕਮੇਟੀ ਵਿਚ ਸ਼ਾਮਲ ਕਰ ਲਏ ਹਨ, ਬਾਕੀ ਰਹਿੰਦੀਆਂ ਤਿੰਨ ਤਹਿਸੀਲਾਂ ਦੇ ਨੁਮਾਇੰਦੇ ਅਗਲੀ ਮੀਟਿੰਗ ਵਿਚ ਸ਼ਾਮਲ ਕਰ ਲਏ ਜਾਣਗੇ | ਸਮੂਹ ਨੰਬਰਦਾਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਬੇਨਤੀ ਕੀਤੀ ਗਈ | ਇਸ ਤੋਂ ਇਲਾਵਾ ਧੀਰਜ ਸਿੰਘ ਖਿਲਾਰੀਆਂ ਮੁੱਖ ਸੇਵਾਦਾਰ, ਦਰਬਾਰਾ ਸਿੰਘ ਕਾਂਝਲਾ ਜ਼ਿਲ੍ਹਾ ਮੀਤ ਪ੍ਰਧਾਨ, ਰਣਜੀਤ ਸਿੰਘ ਨਮੋਲ, ਗੁਰਤੇਜ ਸਿੰਘ ਸਤੌਜ, ਅਵਤਾਰ ਸਿੰਘ ਝਨੇੜੀ, ਗੁਰਵਿੰਦਰ ਸਿੰਘ ਕਲੌਦੀ ਜ਼ਿਲ੍ਹਾ ਪੈੱ੍ਰਸ ਸਕੱਤਰ, ਜਗਪ੍ਰੀਤ ਸਿੰਘ ਗਗੜਪੁਰ, ਜਸਵਿੰਦਰ ਸਿੰਘ ਬੰਗਵਾਲੀ, ਪੂਰਨ ਸਿੰਘ ਬਲਵਾੜ ਕਲ੍ਹਾ, ਬਲਜਿੰਦਰ ਸਿੰਘ ਕਾਂਝਲਾ, ਹਰੀ ਸਿੰਘ ਈਲਾਵਾਲ, ਜੋਗਿੰਦਰ ਸਿੰਘ ਪਲਾਸੌਰ, ਨਛੱਤਰ ਸਿੰਘ ਦਿੱਤੂਪੁਰ, ਰਵਿੰਦਰ ਸਿੰਘ ਲਿੱਦੜਾ, ਪ੍ਰੀਤਮ ਸਿੰਘ ਸੈਣੀ, ਸੁਖਮਿੰਦਰ ਸਿੰਘ ਖੇੜੀ, ਭਿੰਦਰ ਸਿੰਘ ਸਾਰੋ, ਜਸਬੀਰ ਸਿੰਘ ਸੇਰੋਂ, ਸੁਖਵਿੰਦਰ ਸਿੰਘ ਲੌਂਗੋਵਾਲ, ਪ੍ਰਦੁਮਣ ਸਿੰਘ ਬਟੂਹਾ, ਨੇਕ ਸਿੰਘ ਕੁਲਾਰਖੁਰਦ, ਦਿਲਦਾਰ ਸਿੰਘ ਰਤੌਕੇ, ਸੁਖਮਹਿੰਦਰ ਸਿੰਘ ਮੌੜਾ, ਸ਼ਮਸ਼ੇਰ ਸਿੰਘ ਬਲਵਾੜ ਕਲਾ, ਨਛੱਤਰ ਸਿੰਘ ਤੋਲੇਵਾਲ, ਪ੍ਰੀਤਮ ਸਿੰਘ ਢਿੱਲੋਂ ਲੌਂਗੋਵਾਲ ਆਦਿ ਆਗੂਆਂ ਨੇ ਵੀ ਇਸ ਮੀਟਿੰਗ ਵਿਚ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦਵਾਈ ਡਿਸਟ੍ਰੀਬਿਊਟਰਜ਼ ਨੂੰ ਲਿਖਿਆ ਪੱਤਰ-ਹੜ੍ਹਾਂ ਕਾਰਨ ਮੰਗੀ ਰਾਹਤ ਅਗਲੀ ਖ਼ਬਰ ਅਧਿਆਪਕ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ- ਅਧਿਆਪਕ ਹੀ ਸਮਾਜ ਦਾ ਭਵਿੱਖ ਸਿਰਜਦੇ ਹਨ- ਚੀਮਾ
Ad Position 24