15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦਵਾਈ ਡਿਸਟ੍ਰੀਬਿਊਟਰਜ਼ ਨੂੰ ਲਿਖਿਆ ਪੱਤਰ-ਹੜ੍ਹਾਂ ਕਾਰਨ ਮੰਗੀ ਰਾਹਤ

Ad Position 21
No active advertisement
ਅਜੀਤ ਡੈਸਕ 06-09-2025
ਸੰਗਰੂਰ, 5 ਸਤੰਬਰ (ਧੀਰਜ ਪਸੌਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦਵਾਈ ਡਿਸਟ੍ਰੀਬਿਊਟਰਜ਼ ਦੀ ਮੈਨੇਜਮੈਂਟ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਪੰਜਾਬ ਵਿਚ ਹੜ੍ਹਾਂ ਕਾਰਨ ਹੋਈ ਬਦਤਰ ਸਥਿਤੀ ਦੇ ਚੱਲਦਿਆਂ ਪੇਮੈਂਟ ਸ਼ਡਿਊਲ ਵਿਚ ਰਾਹਤ ਦਿੱਤੀ ਜਾਵੇ | ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਦੇ ਲਗਭਗ ਸਾਰੇ ਜ਼ਿਲੇ੍ਹ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ | ਸੈਂਕੜਿਆਂ ਦੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਵਿਚ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ | ਹੋਰ ਕਾਰੋਬਾਰਾਂ ਵਾਂਗ ਦਵਾਈਆਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਇਸ ਲਈ ਪੇਮੈਂਟ ਸ਼ਡਿਊਲ ਵਿਚ ਰਾਹਤ ਦੇ ਨਾਲ ਨਾਲ ਟਾਰਗੈਟ ਸ਼ਡਿਊਲ ਵਿਚ ਵੀ ਰਾਹਤ ਦਿੱਤੀ ਜਾਵੇ | ਚੇਅਰਮੈਨ ਟਿੱਕਾ ਦਲੀਪ ਸਿੰਘ, ਜਨਰਲ ਸੈਕਟਰੀ ਮਨਮੋਹਨ ਸਿੰਘ, ਪ੍ਰਬੰਧਕੀ ਸਕੱਤਰ ਰਾਕੇਸ਼ ਕੁਮਾਰ ਭੀਖੀ, ਮਹੇਸ਼ ਇੰਦਰ ਸਿੰਘ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਨੇ ਵੀ ਉਪਰੋਕਤ ਵਿਚਾਰਾਂ ਦੀ ਪੋ੍ਰੜ੍ਹਤਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਭੇਜਣ ਦਾ ਐਲਾਨ ਅਗਲੀ ਖ਼ਬਰ ਨੰਬਰਦਾਰਾਂ ਨੇ ਮੀਟਿੰਗ ਦੌਰਾਨ ਵਿਚਾਰੇ ਮਸਲੇ
Ad Position 24