15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਖਨੌਰੀ ਦੀ ਟਰੱਕ ਮਾਰਕੀਟ ਵਿਚ ਸੰਗਰੂਰ -ਦਿੱਲੀ ਮੁੱਖ ਮਾਰਗ 'ਤੇ ਖੜ੍ਹਦੇ ਪਾਣੀ-ਮੰਗਾਂ ਸੰਬੰਧੀ ਦਿੱਤਾ ਮੈਮੋਰੰਡਮ

Ad Position 21
No active advertisement
ਅਜੀਤ ਡੈਸਕ 06-09-2025
ਖਨੌਰੀ, 5 ਸਤੰਬਰ (ਬਲਵਿੰਦਰ ਸਿੰਘ ਥਿੰਦ) - ਅੱਜ ਖਨੌਰੀ ਦੇ ਭਾਜਪਾ ਵਰਕਰਾਂ ਵਲੋਂ ਐਨ ਐੱਚ.ਆਈ.ਏ ਦੇ ਡੀ.ਜੀ.ਐਮ ਰਾਕੇਸ਼ ਕੁਮਾਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਜਿਸ ਵਿਚ ਖਨੌਰੀ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਚਰਚਾ ਹੋਈ ਅਤੇ ਇਨ੍ਹਾਂ ਸਮੱਸਿਆਵਾਂ ਦੇ ਸਬੰਧ ਵਿਚ ਉਨ੍ਹਾਂ ਨੂੰ ਲਿਖਤੀ ਮੈਮੋਰੰਡਮ ਵੀ ਦਿੱਤਾ ਗਿਆ | ਜਿਸ ਵਿਚ ਮੁੱਖ ਮੁੱਦਾ ਸੰਗਰੂਰ-ਦਿੱਲੀ ਨੈਸ਼ਨਲ ਹਾਈਵੇਅ ਦੀਆਂ ਸਾਈਡਾਂ ਤੇ ਬਣਾਏ ਗਏ ਸੀਵਰੇਜ ਬੰਦ ਹੋਣ ਕਾਰਨ ਕਈ ਕਈ ਦਿਨ ਖੜ੍ਹੇ ਰਹਿੰਦੇ ਬਰਸਾਤਾਂ ਦੇ ਪਾਣੀ ਅਤੇ ਪੁਲ ਖਨੌਰੀ ਤੋਂ ਸੰਗਤਪੁਰਾ ਤੱਕ ਖਨੌਰੀ -ਕੈਥਲ ਸੜਕ ਬਣਾਉਣ ਬਾਰੇ ਵੀ ਚਰਚਾ ਹੋਈ | ਇਸ ਤੋਂ ਇਲਾਵਾ ਸ਼ਹਿਰ ਵਿਚ ਬੰਦ ਪਈਆਂ ਰੋਡ ਲਾਈਟਾਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ | ਇਹਨਾਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਡੀ.ਜੀ.ਐਮ ਰਾਕੇਸ਼ ਕੁਮਾਰ ਨੇ ਸਬੰਧਿਤ ਠੇਕੇਦਾਰ ਨੂੰ ਪਾਈਪਾਂ ਪਾਉਣ ਅਤੇ ਲਾਈਟਾਂ ਜਲਦੀ ਤੋਂ ਜਲਦੀ ਲਗਾਉਣ ਦੇ ਹੁਕਮ ਦਿੱਤੇ ਅਤੇ ਬਾਕੀ ਸਾਰੀਆਂ ਸਮੱਸਿਆਵਾਂ ਦਾ ਵੀ ਪੂਰਨ ਤੌਰ 'ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਨੈਨੂੰ ਰਾਮ ਗਰਗ ਮੈਂਬਰ ਸਟੇਟ ਕਾਰਜਕਾਰਨੀ, ਭਾਜਪਾ ਦੇ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਗਰਗ, ਸੋਨੂੰ ਮਿੱਤਲ, ਜਗਜੀਤ ਗੋਠਵਾਲ, ਮੰਡਲ ਜਨਰਲ ਸਕੱਤਰ ਕੁਲਭੂਸ਼ਣ ਗੋਇਲ, ਰਿਸ਼ੀਪਾਲ ਖਟਕੜ, ਰਮੇਸ਼ ਗੋਇਲ, ਮਹਿੰਦਰ ਗੋਇਲ, ਸੁਨੀਲ ਮਿੱਤਲ, ਜਨਕ ਰਾਜ, ਰਜਤ ਕਾਂਸਲ ਯੁਵਾ ਮੋਰਚਾ, ਅੰਮਿ੍ਤ ਸਿੰਘ ਹੋਤੀਪੁਰ, ਲਖਵਿੰਦਰ ਸਿੰਘ, ਅਮਿਤ ਗੋਇਲ, ਮੌਂਟੀ ਗੋਇਲ, ਅਮਰੀਕ ਸਿੰਘ, ਜਗਦੀਪ ਸਿੰਘ, ਸਚਿਨ ਕੁਮਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਕਰ ਅਤੇ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ ਪੰਜਾਬ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਜਨਤਕ ਮੁਹਿੰਮ ਚਲਾਈ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਭੇਜਣ ਦਾ ਐਲਾਨ
Ad Position 24