ਅਮਰਗੜ੍ਹ, 6 ਸਤੰਬਰ (ਪਵਿੱਤਰ ਸਿੰਘ) - ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਸਾਹਮਣੇ ਲੱਗੇ ਖੇਤੀ ਬਾੜੀ ਮੋਟਰ 'ਤੇ ਲੱਗੇ ਟਰਾਂਸਫ਼ਾਰਮਰ 'ਚੋਂ ਤਾਂਬਾ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਗੁਰਵੀਰ ਸਿੰਘ ਦੀ ਜਮੀਨ ਨੂੰ ਠੇਕੇ 'ਤੇ ਲਿਆ ਹੋਇਆ, ਜਿਸ ਦੀ ਮੋਟਰ ਅਤੇ ਟਰਾਂਸਫ਼ਾਰਮਰ ਕੋਠੀ ਦੇ ਬਿਲਕੁਲ ਨੇੜੇ ਹੋਣ ਕਾਰਨ ਸੀ.ਸੀ.ਟੀ.ਵੀ. ਕੈਮਰਿਆਂ ਦੀ ਰੇਂਜ ਵਿਚ ਆਉਂਦੇ ਹਨ ਪ੍ਰੰਤੂ ਚੋਰਾਂ ਵਲੋਂ ਪਹਿਲਾਂ ਕੰਧ ਤੇ ਚੜ੍ਹ ਕੇ ਕੈਮਰੇ ਦੀ ਦਿਸ਼ਾ ਬਦਲੀ ਗਈ ਅਤੇ ਫੇਰ ਟਰਾਂਸਫ਼ਾਰਮਰ 'ਚੋਂ ਤਾਂਬਾ ਚੋਰੀ ਕੀਤਾ ਗਿਆ ਹੈ |