ਅਹਿਮਦਗੜ੍ਹ, 6 ਸਤੰਬਰ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਪ੍ਰਾਈਵੇਟ ਹਸਪਤਾਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਪੰਜਾਬ ਵਲੋ ਕੇਂਦਰ ਸਰਕਾਰ ਵਲੋ ਜੀ.ਐਸ.ਟੀ ਸੁਧਾਰਾਂ ਵਿਚ ਕੀਤੇ ਨਵੇਂ ਫ਼ੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ, ਜਿਸ ਦੇ ਤਹਿਤ ਸਿਹਤ ਸੇਵਾਵਾਂ ਅਤੇ ਦਵਾਈਆਂ ਨਾਲ ਜੁੜੇ ਕਈ ਸਮਾਨ ਅਤੇ ਸੇਵਾਵਾਂ ਉੱਤੇ ਜੀ.ਐਸ.ਟੀ ਦਰਾਂ ਘਟਾਈਆਂ ਗਈਆਂ ਹਨ | ਐਸੋਸੀਏਸ਼ਨ ਦੇ ਆਰਗੇਨਾਈਜ਼ਿੰਗ ਸੈਕਟਰੀ ਡਾ ਸੁਨੀਤ ਕੁਮਾਰ ਹਿੰਦ ਨੇ ਦੱਸਿਆਂ ਕਿ ਇਹ ਸੁਧਾਰ ਨਾ ਸਿਰਫ਼ ਮਰੀਜ਼ਾਂ ਦੀਆਂ ਅÏਖੀਆਈਆਂ ਘਟਾਉਣਗੇ ਬਲਕਿ ਹਸਪਤਾਲਾਂ ਨੂੰ ਆਪਣਾ ਢਾਂਚਾ ਮਜ਼ਬੂਤ ਕਰਨ ਅਤੇ ਚੰਗੀਆਂ ਸਿਹਤ ਸੇਵਾਵਾਂ ਦੇਣ ਵਿਚ ਵੀ ਮਦਦ ਕਰਨਗੇ | ਜੀ.ਐਸ.ਟੀ ਸੁਧਾਰਾਂ ਦੇ ਮੁੱਖ ਲਾਭ ਦੁੱਲਭ ਬਿਮਾਰੀਆਂ ਲਈ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਨੂੰ ਜੀ.ਐਸ.ਟੀ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਗਿਆ | ਕੈਂਸਰ, ਸਾਹ ਸੰਬੰਧੀ ਅਤੇ ਆਟੋਇਮਿਊਨ ਥੈਰਾਪੀਆਂ ਵਾਲੀਆਂ ਦਵਾਈਆਂ ਉੱਤੇ ਜੀ.ਐਸ.ਟੀ 12% ਤੋਂ ਘਟਾ ਕੇ 5% ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਨੇਸਥੇਟਿਕਸ, ਮੈਡੀਕਲ ਆਕਸੀਜਨ, ਸਰਜੀਕਲ ਗਲਵਜ਼, ਬੈਂਡੇਜ਼, ਡਰੈਸਿੰਗ, ਪਲਾਸਟਰ ਡੈਂਟਲ ਅਤੇ ਵੈਟਰਨਰੀ ਉਪਕਰਨ, ਬਲੱਡ ਗਲੂਕੋਜ਼ ਮਾਨੀਟਰ, ਟੈਸਟ ਸਟਿ੍ਪਸ, ਮੈਡੀਕਲ ਥਰਮਾਮੀਟਰ, ਲੈਬ ਰੀਏਜੈਂਟਸ, ਐਕਸ-ਰੇ, ਰੇਡੀਓਗ੍ਰਾਫੀ ਅਤੇ ਰੇਡੀਓਥੈਰਪੀ ਦੇ ਉਪਕਰਨਾਂ, ਐਨਕਾਂ, ਕਾਂਟੈਕਟ ਲੈਂਸ, ਫਰੇਮ ਤੇ ਮਾਉਂਟਿੰਗ, ਬਾਇਓਮੈਡੀਕਲ ਵੈਸਟ ਡਿਸਪੋਜ਼ਲ ਸੇਵਾਵਾਂ 'ਤੇ ਹੁਣ 5% ਜੀ.ਐਸ.ਟੀ ਲੱਗੇਗਾ |