ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਰੁਪਿੰਦਰ ਸਿੰਘ ਸੱਗੂ) - ਜਗਤਪੁਰਾ ਬਸਤੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਈ ਗ਼ਰੀਬ ਪਰਿਵਾਰਾਂ ਦੇ ਮਕਾਨ ਬਾਰਸ਼ ਦੇ ਕਾਰਨ ਤਬਾਹ ਹੋ ਗਏ ਹਨ ਜਾਂ ਤਰੇੜਾਂ ਆ ਗਈਆਂ ਹਨ, ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਕੋਲ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਮੌਕੇ ਉੱਤੇ ਤਰਪਾਲਾਂ ਲਈ ਮਾਲੀ ਮਦਦ ਕੀਤੀ, ਨਾਲ ਹੀ ਕੁੱਝ ਮਕਾਨ ਜਿਹੜੇ ਠੀਕ ਹੋ ਸਕਦੇ ਹਨ ਉਨ੍ਹਾਂ ਨੂੰ ਵੀ ਠੀਕ ਕਰਵਾਉਣ ਲਈ ਉਪਰਾਲਾ ਕੀਤਾ, ਸੁ ਗੋਲਡੀ ਨੇ ਨੇ ਕਿਹਾ ਕਿ ਇਸ ਮੌਕੇ ਤੇ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਮੁਰਗ਼ੀਆਂ ਅਤੇ ਬੱਕਰੀਆਂ ਦੇ ਮੁਆਵਜ਼ਾ ਤਾਂ ਨੀ ਇਹ ਲੋਕ ਮੰਗ ਰਹੇ, ਪ੍ਰੰਤੂ ਇਹਨਾਂ ਪਰਿਵਾਰਾਂ ਦੇ ਮਕਾਨਾਂ ਲਈ ਮਾਲੀ ਮਦਦ ਜਲਦ ਤੋਂ ਜਲਦ ਭੇਜੀ ਜਾਵੇ ਤਾਂ ਕਿ ਇਹ ਅਪਣਾ ਜੀਵਨ ਬਚਾ ਸਕਣ |