25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਏਸ਼ੀਆ ਕੱਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸੰਗਰੂਰ ਪਹੁੰਚੀ ਗ਼ਜ਼ਲ ਵਰਮਾ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 24-09-2025
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਦੀ ਪੜਪੋਤੀ ਗ਼ਜ਼ਲ ਵਰਮਾ ਸਪੁੱਤਰੀ ਸ਼੍ਰੀ ਵਿਕਰਮ ਵਰਮਾ ਜਿਸ ਨੇ ਉੱਤਰਾਖੰਡ ਦੇ ਹਲਦਵਾਨੀ ਵਿਖੇ ਹੋਏ ਏਸ਼ੀਆ ਕੱਪ ਤਲਵਾਰਬਾਜ਼ੀ (ਅੰਡਰ 17) ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ, ਦਾ ਸੰਗਰੂਰ ਪੁੱਜਣ ਉੱਤੇ ਕੈਮਿਸਟ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਐਸੋਸੀਏਸ਼ਨ ਦੇ ਆਗੂਆਂ ਪ੍ਰੇਮ ਚੰਦ ਗਰਗ, ਵਿਕਾਸ ਅਹੂਜਾ ਬੰਟੀ, ਹੈਪੀ ਗੋਇਲ ਅਤੇ ਵਿਸ਼ਾਲ ਛਾਬੜਾ ਨੇ ਕਿਹਾ ਕਿ ਇਸ ਹੋਣਹਾਰ ਬੇਟੀ ਨੇ ਪਰਿਵਾਰ ਦੇ ਨਾਲ-ਨਾਲ ਸ਼ਹਿਰ ਸੰਗਰੂਰ ਦਾ ਨਾਮ ਵੀ ਰੌਸ਼ਨ ਕੀਤਾ ਹੈ | ਇਸ ਮੁਕਾਬਲੇ ਵਿਚ 18 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ | ਇਸ ਮੌਕੇ ਵਿਜੇ ਕੁਮਾਰ ਵਰਮਾ , ਸ਼੍ਰੀ ਬਲਰਾਜ ਉਭਰਾਏ ਬਾਜ਼ੀ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਫ਼ਿਲਮ ਦੇ ਪ੍ਰੋਮੋ ਵਿਚ ਭਗਵਾਨ ਵਾਲਮੀਕਿ ਬਾਰੇ ਅਪ ਸ਼ਬਦ ਬੋਲਣ ਦੇ ਵਿਰੋਧ 'ਚ ਦਿੱਤਾ ਮੰਗ ਪੱਤਰ <... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਚੋਣ
Ad Position 24