26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਰਕੀਟ ਕਮੇਟੀ ਸੰਗਰੂਰ ਨੇ ਬਾਸਮਤੀ ਖ਼ਰੀਦਦਾਰਾਂ ਨੂੰ ਕੱਢੇ ਨੋਟਿਸ

Ad Position 21
No active advertisement
ਅਜੀਤ ਡੈਸਕ 26-09-2025
ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਮਾਰਕੀਟ ਕਮੇਟੀ ਸੰਗਰੂਰ ਨੇ ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਖ਼ਰੀਦ ਕਰਨ ਵਾਲੇ ਅੱਠ ਬਾਸਮਤੀ ਖ਼ਰੀਦਦਾਰਾਂ ਨੂੰ ਨੋਟਿਸ ਕੱਢੇ ਹਨ | ਸਕੱਤਰ ਮਾਰਕੀਟ ਕਮੇਟੀ ਸੰਗਰੂਰ ਵਲੋਂ ਇਨ੍ਹਾਂ ਨੂੰ ਕੱਢੇ ਨੋਟਿਸਾਂ ਵਿਚ ਕਿਹਾ ਗਿਆ ਹੈ ਕਿ ਪਿਛਲੀ ਦਿਨੀਂ ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਬੋਲੀ ਤੁਹਾਡੇ ਵਲੋਂ ਨਹੀਂ ਕੀਤੀ ਗਈ ਜਿਸ ਕਾਰਨ ਮੰਡੀ ਵਿਚ ਬਾਸਮਤੀ ਲੈ ਕੇ ਆਏ ਕਿਸਾਨਾਂ ਅਤੇ ਸਬੰਧਤ ਆੜ੍ਹਤੀਆਂ ਨੂੰ ਕਾਫ਼ੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਕੁੱਝ ਕਿਸਾਨ ਅਤੇ ਆੜ੍ਹਤੀਏ, ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲ ਰਹੇ ਸਨ, ਜਿਸ ਦਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਵਲੋ ਗੰਭੀਰ ਨੋਟਿਸ ਲਿਆ ਗਿਆ ਹੈ | ਕੱਢੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ 72 ਘੰਟਿਆਂ ਅੰਦਰ-ਅੰਦਰ ਆਪਣਾ ਲਿਖਤੀ ਜਵਾਬ ਇਸ ਦਫ਼ਤਰ ਨੂੰ ਪੇਸ਼ ਕੀਤਾ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਗੁਰਜੋਤ ਢੀਂਡਸਾ ਵਲੋਂ ਸਰਗਰਮੀ ਤੇਜ਼ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਚਾਇਨਾ ਵਾਇਰਸ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ
Ad Position 24