ਖਨੌਰੀ, 25 ਸਤੰਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਇਲਾਕੇ ਦੇ ਸ਼ੇਰਗੜ੍ਹ, ਗਲੋਲੀ, ਗੁਰੂਨਾਨਕ ਪੁਰਾ (ਦੈੜ੍ਹ) ਕਾਂਗਥਲਾ, ਮਨੌਲੀ, ਤੇਈਪੁਰ, ਘੁਲਾੜੀ, ਨਾਈਵਾਲਾ, ਜੋਗੇਵਾਲਾ, ਰਸੌਲੀ ਆਦਿ ਪਿੰਡਾਂ ਵਿੱਚ ਚਾਈਨਾ ਵਾਇਰਸ (ਬੋਣੇ ਪੌਦੇ) ਨਾਲ ਝੋਨੇ ਦੀਆਂ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਖੋਸਾ (ਰਜਿ. ਨੰ. 485) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਸ਼ੇਰਗੜ੍ਹ ਨੇ ਦੱਸਿਆ ਕਿ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਚਾਈਨਾ ਵਾਇਰਸ (ਬੌਣੇ ਪੌਦੇ) ਨਾਲ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ | ਜਿਸ ਕਰਕੇ ਕਿਸਾਨਾਂ ਨੂੰ ਇਸ ਵਾਰ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਝੱਲਣਾ ਪੈਂਣਾ ਹੈ | ਉਹਨਾਂ ਨੇ ਇਸ ਸਬੰਧੀ ਡੀ ਸੀ ਪਟਿਆਲਾ ਨੂੰ ਦੇਣ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਚੰਦਰ ਪੀ ਸੀ ਐਸ ਨੂੰ ਦਿੱਤਾ | ਉਸ ਦਿਤੇ ਗਏ ਮੰਗ ਪੱਤਰ ਵਿੱਚ ਇਲਾਕੇ ਦੇ ਸਮੂੰਹ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਚਾਈਨਾ ਵਾਇਰਸ (ਬੌਣੇ ਪੌਦੇ) ਨਾਲ ਖਰਾਬ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਕਣਕ ਦੀ ਫਸਲ ਸਮੇਂ ਸਿਰ ਬੀਜਣ ਵਿੱਚ ਸਮਰੱਥ ਹੋ ਸਕਣ | ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਯੁਵਰਾਜ ਸਿੰਘ ਬਾਠ, ਬੂਟਾ ਸਿੰਘ ਵਿਰਕ ਸੂਬਾ ਸਕੱਤਰ ਕਿਸਾਨ ਵਿੰਗ ਪੰਜਾਬ, ਧਰਮਿੰਦਰ ਸਿੰਘ ਸਰਪੰਚ, ਪ੍ਰਧਾਨ ਮਹਿੰਦਰ ਸਿੰਘ ਜੈਖਰ, ਪ੍ਰਧਾਨ ਸੁਖਵਿੰਦਰ ਸਿੰਘ ਗੁਲਾਹੜ, ਪ੍ਰਧਾਨ ਜਸਵੰਤ ਸਿੰਘ ਰਸੌਲੀ, ਪ੍ਰਧਾਨ ਕੁਲਵਿੰਦਰ ਸਿੰਘ ਸ਼ੁਤਰਾਣਾ, ਪਲਵਿੰਦਰ ਸਿੰਘ ਸੰਧੂ, ਗੁਰਚਰਨ ਸਿੰਘ ਰਸੌਲੀ, ਜਸਵਿੰਦਰ ਸਿੰਘ ਸ਼ੇਰਗੜ, ਪਿਸ਼ੌਰਾ ਸਿੰਘ ਸ਼ੇਰਗੜ੍ਹ, ਲਖਵਿੰਦਰ ਸਿੰਘ ਸਰਪੰਚ, ਹਰਦੀਪ ਸਿੰਘ ਸਰਪੰਚ, ਮਾਲਕ ਸਿੰਘ ਸ਼ੇਰਗੜ੍ਹ, ਜਸਵਿੰਦਰ ਸਿੰਘ ਸ਼ੁਤਰਾਣਾ, ਗੁਰਜੀਤ ਸਿੰਘ ਵਿਰਕ ਗਲੌਲੀ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |