ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਿਹਾ ਕਿ 28 ਸਤੰਬਰ ਨੂੰ ਮੁਲਾਜ਼ਮ ਅਤੇ ਅਧਿਆਪਕਾਂ ਦੀਆਂ ਅੱਠ ਜਥੇਬੰਦੀਆਂ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਅਤੇ ਸੰਗਰੂਰ ਵਿਖੇ ਰੋਸ ਰੈਲੀ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ, ਪੰਜਾਬ ਪੇਅ ਸਕੇਲ ਬਹਾਲੀ ਫ਼ਰੰਟ ਦੇ ਬੈਨਰ ਹੇਠ ਮੰਗ ਕਰ ਰਹੀਆਂ ਹਨ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਸਿਫਾਰਾਸ਼ ਲਾਗੂ ਕੀਤੀ ਜਾਣ | ਜਥੇਬੰਦੀ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਜਿਹੜਾ ਤਨਖ਼ਾਹ ਕਮਿਸ਼ਨ ਇੱਕ ਜਨਵਰੀ 2016 ਤੋਂ ਲਾਗੂ ਕੀਤਾ ਜਾਣ ਸੀ ਉਹ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਉੱਤੇ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ | ਮੈਰੀਟੋਰੀਅਸ ਅਧਿਆਪਕ ਦੇ ਹੱਕ ਵਿਚ ਵੀ ਹਾਅ ਦਾ ਨਾਅਰਾ ਮਾਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ 2014 ਤੋਂ ਉੱਕਾ ਪੁੱਕਾ ਤਨਖ਼ਾਹ ਉੱਤੇ ਕੰਮ ਕਰਦੇ ਆ ਰਹੇ ਹਨ ਜਦ ਕਿ ਭਰਤੀ ਵਾਲੇ ਨੋਟੀਫ਼ਿਕੇਸ਼ਨ ਵਿਚ ਪੂਰੀ ਤਨਖ਼ਾਹ ਅਨੁਸਾਰ ਕੰਮ ਕਰਨ ਦੀ ਗੱਲ ਕੀਤੀ ਸੀ | ਹਰਨੇਕ ਸਿੰਘ ਮਹਿਮਾ, ਅਮਨਦੀਪ ਸਿੰਘ ਲਲਤੋ ਅਤੇ ਹਰੀਸ਼ ਨੱਢਾ ਨੇ ਐਲਾਨ ਕੀਤਾ ਕਿ ਮੈਰੀਟੋਰੀਅਸ ਸਕੂਲ ਅਧਿਆਪਕਾਂ ਦੀ ਸੰਗਰੂਰ ਵਿਚ ਪੰਜਾਬ ਪੇਅ ਸਕੇਲ ਬਹਾਲੀ ਫ਼ਰੰਟ ਦੀ 28 ਸਤੰਬਰ ਨੂੰ ਰੈਲੀਆਂ ਵਿਚ ਜ਼ੋਰ ਸ਼ੋਰ ਨਾਲ ਸ਼ਮੂਲੀਅਤ ਕੀਤੀ ਜਾਵੇਗੀ |